Breaking News
Home / ਭਾਰਤ / ਹਵਾਈ ਫੌਜ ਦੇ ਮੁਖੀ ਧਨੋਆ ਨੇ ਰਾਫੇਲ ਦੀ ਕੀਤੀ ਤਾਰੀਫ

ਹਵਾਈ ਫੌਜ ਦੇ ਮੁਖੀ ਧਨੋਆ ਨੇ ਰਾਫੇਲ ਦੀ ਕੀਤੀ ਤਾਰੀਫ

ਕਿਹਾ – ਜੰਗ ਦਾ ਰੁਖ ਬਦਲ ਕੇ ਰੱਖ ਦੇਵੇਗਾ ਰਾਫੇਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਨੇ ਰਾਫੇਲ ਲੜਾਕੂ ਜਹਾਜ਼ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਚੰਗਾ ਜਹਾਜ਼ ਹੈ ਅਤੇ ਜਦੋਂ ਇਹ ਭਾਰਤ ਵਿਚ ਆਵੇਗਾ ਤਾਂ ਬੇਹੱਦ ਮਹੱਤਵਪੂਰਨ ਸਾਬਤ ਹੋਵੇਗਾ। ਧਨੋਆ ਨੇ ਇਸ ਨੂੰ ਪਾਸਾ ਪਲਟਣ ਵਾਲਾ ਦੱਸਦਿਆਂ ਡੀਲ ਨੂੰ ਸਰਕਾਰ ਦਾ ‘ਬੋਲਡ ਫ਼ੈਸਲਾ’ ਕਰਾਰ ਦਿੱਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਸੌਦੇ ਲਈ ਭਾਰਤੀ ਕੰਪਨੀ ਦੀ ਚੋਣ ‘ਤੇ ਵੀ ਸਫ਼ਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫਰੈਂਚ ਕੰਪਨੀ ਦਸਾ ਏਵੀਏਸ਼ੀਨ ਨੇ ਹੀ ਆਫਸੈੱਟ ਸਾਂਝੀਦਾਰ ਦੀ ਚੋਣ ਕਰਨੀ ਸੀ ਅਤੇ ਇਸ ਵਿਚ ਸਰਕਾਰ ਜਾਂ ਭਾਰਤੀ ਹਵਾਈ ਫੌਜ ਦੀ ਕੋਈ ਭੂਮਿਕਾ ਨਹੀਂ ਸੀ। ਧਨੋਆ ਦੀ ਇਸ ਟਿੱਪਣੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ, ਸਰਕਾਰ ‘ਤੇ ਇਹ ਦੋਸ਼ ਲਗਾ ਰਹੀ ਹੈ ਕਿ ਉਸ ਨੇ ਨਵੀਂ ਕੰਪਨੀ ਰਿਲਾਇੰਸ ਡਿਫੈਂਸ ਨੂੰ ਇਸ ਡੀਲ ਵਿਚ ਸਾਂਝੀਦਾਰ ਕੰਪਨੀ ਚੁਣੇ ਜਾਣ ਲਈ ਦਬਾਅ ਬਣਾਇਆ ਸੀ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …