ਗੌਂਡਰ ਦੀ ਮੌਤ ਤੋਂ ਬਾਅਦ ਗੈਂਗਸਟਰ ਕਲਚਰ ਨੂੰ ਪਈ ਸੀ ਠੱਲ੍ਹ
ਚੰਡੀਗੜ੍ਹ/ਬਿਊਰੋ ਨਿਊਜ਼
ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਬਿਕਰਮ ਬਰਾੜ ਨੂੰ ਪੰਜਾਬ ਸਰਕਾਰ ਨੇ ਡੀਐਸਪੀ ਵਜੋਂ ਤਰੱਕੀ ਦਿੱਤੀ ਹੈ ਅਤੇ ਇਸ ਸਬੰਧੀ ਮਤਾ ਪਾਸ ਕਰ ਦਿੱਤਾ ਗਿਆ। ਪੰਜਾਬ ਪੁਲਿਸ ਵੱਲੋਂ ਪੰਜਾਬ ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੇ ਪਿੰਡ ਪੱਕੀ ਢਾਣੀ ਵਿਚ ਲੰਘੀ 26 ਜਨਵਰੀ ਨੂੰ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਪੁਲਿਸ ਦੀ ਇਸ ਕਾਰਵਾਈ ਦੌਰਾਨ ਮਸ਼ਹੂਰ ਗੈਂਗਸਟਰ ਪ੍ਰੇਮਾ ਲਾਹੌਰੀਆ ਦੀ ਵੀ ਮੌਤ ਹੋ ਗਈ ਸੀ।ઠਇਸ ਐਨਕਾਊਂਟਰ ਵਿਚ ਸਭ ਤੋਂ ਅਹਿਮ ਭੂਮਿਕਾ ਇੰਸਪੈਕਟਰ ਬਿਕਰਮ ਬਰਾੜ ਨੇ ਨਿਭਾਈ ਸੀ। ਇਸ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੁਲਿਸ ਦੀ ਸ਼ਲਾਘਾ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਗੈਂਗਸਟਰ ਕਲਚਰ ਨੂੰ ਠੱਲ੍ਹ ਪਈ ਹੈ।
Home / ਪੰਜਾਬ / ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਬਿਕਰਮ ਬਰਾੜ ਨੂੰ ਪੰਜਾਬ ਸਰਕਾਰ ਨੇ ਬਣਾਇਆ ਡੀਐੱਸਪੀ
Check Also
ਬਿਕਰਮ ਮਜੀਠੀਆ ਨੇ ਜ਼ੈਡ ਪਲੱਸ ਸਕਿਓਰਿਟੀ ਵਾਪਸ ਲੈਣ ’ਤੇ ਘੇਰੀ ਮਾਨ ਸਰਕਾਰ
ਕਿਹਾ : ਮੈਨੂੰ ਵੀ ਸਿੱਧੂ ਮੂਸੇਵਾਲਾ ਵਾਂਗੂ ਗੋਲੀ ਮਰਵਾ ਦਿਓ ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ …