18.3 C
Toronto
Sunday, July 19, 2026
spot_img
HomeਕੈਨੇਡਾFrontਸੰਜੇ ਸਿੰਘ ਨੇ ਭਾਜਪਾ ’ਤੇ ਕੇਜਰੀਵਾਲ ਖਿਲਾਫ ਸਾਜਿਸ਼ ਦੇ ਲਗਾਏ ਆਰੋਪ

ਸੰਜੇ ਸਿੰਘ ਨੇ ਭਾਜਪਾ ’ਤੇ ਕੇਜਰੀਵਾਲ ਖਿਲਾਫ ਸਾਜਿਸ਼ ਦੇ ਲਗਾਏ ਆਰੋਪ

ਸਿਸੋਦੀਆ ਨੇ ਵੀ ਜੇਲ੍ਹ ’ਚੋਂ ਲਿਖੀ ਚਿੱਠੀ ’ਚ ਕਿਹਾ : ਜਲਦੀ ਬਾਹਰ ਮਿਲਾਂਗੇ
ਨਵੀਂਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਅਤੇ ਹਾਲ ਹੀ ਵਿਚ ਤਿਹਾੜ ਜੇਲ੍ਹ ਵਿਚੋਂ ਰਿਹਾਅ ਹੋਏ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸੰਜੇ ਸਿੰਘ ਨੇ ਭਾਜਪਾ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਸਾਜਿਸ਼ ਰਚੀ ਗਈ ਹੈ। ਧਿਆਨ ਰਹੇ ਕਿ ਸੰਜੇ ਸਿੰਘ ਵੀ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਰਹੇ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਬਕਾਰੀ ਨੀਤੀ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਹਨ। ਜ਼ਿਕਰਯੋਗ ਹੈ ਕਿ ‘ਆਪ’ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਆਬਕਾਰੀ ਨੀਤੀ ਮਾਮਲੇ ਵਿਚ ਹੀ ਤਿਹਾੜ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਨੇ ਜੇਲ੍ਹ ਵਿਚੋਂ ਹੀ ਆਪਣੇ ਵਿਧਾਨ ਸਭਾ ਖੇਤਰ ਦੇ ਲੋਕਾਂ ਨੂੰ ਚਿੱਠੀ ਲਿਖੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਚਿੱਠੀ ਵਿਚ ਸਿਸੋਦੀਆ ਨੇ ਲਿਖਿਆ ਹੈ ਕਿ ਅਸੀਂ ਜਲਦ ਬਾਹਰ ਮਿਲਾਂਗੇ। ਉਨ੍ਹਾਂ ਲਿਖਿਆ ਕਿ ‘ਸਿੱਖਿਆ ਕ੍ਰਾਂਤੀ ਜ਼ਿੰਦਾਬਾਦ, ਲਵ ਯੂ ਔਲ।’
RELATED ARTICLES
POPULAR POSTS