ਨਵੀਂ ਦਿੱਲੀ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਦਾ ‘ਆਵਾਜ਼-ਏ-ਪੰਜਾਬ’ ਫਰੰਟ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦਾ ਹੈ। ਲੰਘੇ ਦਿਨੀਂ ਦਿੱਲੀ ਵਿੱਚ ਹੋਈ ਮੀਟਿੰਗ ਮਗਰੋਂ ਫਰੰਟ ਵਿੱਚ ਸ਼ਾਮਲ ਸਿਮਰਜੀਤ ਸਿੰਘ ਬੈਂਸ ਨੇ ਇਸ ਦੇ ਸੰਕੇਤ ਦਿੱਤੇ ਹਨ। ਉਂਝ, ਕਾਂਗਰਸ ਵੀ ‘ਆਵਾਜ਼-ਏ-ਪੰਜਾਬ’ ਨੂੰ ਆਵਾਜ਼ਾਂ ਮਾਰ ਰਹੀ ਹੈ। ਇਸ ਲਈ ਅਜੇ ਭੇਤ ਬਰਕਰਾਰ ਹੈ ਕਿ ਚੌਥਾ ਫਰੰਟ ਕਿਸ ਨਾਲ ਹੱਥ ਮਿਲਉਂਦਾ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਅਜੇ ਤੱਕ ਆਪਣੀ ਅਗਲੀ ਰਣਨੀਤੀ ਸਪਸ਼ਟ ਨਹੀਂ ਕੀਤੀ। ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਿੱਧੂ ਬੁਝਾਰਤ ਹੀ ਬਣੇ ਹੋਏ ਹਨ। ਉਹ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਫਰੰਟ ਪਾਰਟੀ ਬਣਾ ਕੇ ਚੋਣ ਨਹੀਂ ਲੜੇਗਾ। ਇਸ ਲਈ ਚਰਚਾ ਹੈ ਕਿ ਸਿੱਧੂ ਆਮ ਆਦਮੀ ਪਾਰਟੀ ਦਾ ਝਾੜੂ ਫੜਨਗੇ ਜਾਂ ਫਿਰ ਕਾਂਗਰਸ ਨਾਲ ਹੱਥ ਮਿਲਾਉਣਗੇ। ਇੱਕ ਗੱਲ ਤੈਅ ਹੈ ਕਿ ‘ਆਵਾਜ਼-ਏ-ਪੰਜਾਬ’ ਇਕੱਲੇ ਚੋਣ ਨਹੀਂ ਲੜੇਗਾ ਕਿਉਂਕਿ ਇਸ ਗਰੁੱਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਵੋਟ ਵੰਡ ਕੇ ਬਾਦਲਾਂ ਨੂੰ ਲਾਹਾ ਕਿਸੇ ਵੀ ਕੀਮਤ ‘ਤੇ ਨਹੀਂ ਪਹੁੰਚਾਉਣਗੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …