14 C
Toronto
Monday, October 20, 2025
spot_img
Homeਪੰਜਾਬਆਮ ਆਦਮੀ ਪਾਰਟੀ ਅਗਲੇ ਹਫਤੇ 25 ਹੋਰ ਉਮੀਦਵਾਰਾਂ ਦਾ ਕਰੇਗੀ ਐਲਾਨ

ਆਮ ਆਦਮੀ ਪਾਰਟੀ ਅਗਲੇ ਹਫਤੇ 25 ਹੋਰ ਉਮੀਦਵਾਰਾਂ ਦਾ ਕਰੇਗੀ ਐਲਾਨ

3ਤੀਜੀ ਸੂਚੀ ਵਿਚ ਕਿਸੇ ਮੁੱਖ ਆਗੂ ਦਾ ਨਾਂ ਨਹੀਂ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਅਗਲੇ ਹਫਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਆਪ’ 32 ਉਮੀਦਵਾਰ ਐਲਾਨ ਚੁੱਕੀ ਹੈ। ਇਸ ਤਰ੍ਹਾਂ ਪਾਰਟੀ 117 ਵਿੱਚੋਂ 57 ਸੀਟਾਂ ‘ਤੇ ਆਪਣੇ ਪੱਤੇ ਖੋਲ੍ਹ ਦੇਵੇਗੀ। ਜਾਣਕਾਰੀ ਅਨੁਸਾਰ ‘ਆਪ’ ਦੇ ਮੁੱਖ ਦਫਤਰ ਵਿੱਚ ਉਮੀਦਵਾਰਾਂ ਦੀ ਇੰਟਰਵਿਊ ਚੱਲ ਰਹੀ ਹੈ। ਅਕਤੂਬਰ ਦੇ ਪਹਿਲੇ ਹਫ਼ਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੀ ਇਹ ਤੀਜੀ ਸੂਚੀ ਹੋਏਗੀ। ਸੰਜੇ ਸਿੰਘ, ਭਗਵੰਤ ਮਾਨ, ਜਰਨੈਲ ਸਿੰਘ, ਦੁਰਗੇਸ਼ ਪਾਠਕ ਤੇ ਗੁਰਪ੍ਰੀਤ ਸਿੰਘ ਘੁੱਗੀ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਤੀਜੀ ਸੂਚੀ ਵਿੱਚ ਵੀ ਮੁੱਖ ਆਗੂਆਂ ਵਿੱਚੋਂ ਕਿਸੇ ਦਾ ਨਾਂ ਨਹੀਂ ਐਲਾਨਿਆ ਜਾਵੇਗਾ। ਇਸ ਨੂੰ ‘ਆਪ’ ਦੀ ਰਣਨੀਤੀ ਸਮਝਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਦੀ ਉਡੀਕ ਕਰ ਰਹੀ ਹੈ। ਪਾਰਟੀ ਆਪਣੇ ਵੱਡੇ ਆਗੂਆਂ ਨੂੰ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਦੇ ਮੁਕਾਬਲੇ ਮੈਦਾਨ ਵਿੱਚ ਉਤਾਰਨ ਦੀ ਰਣਨੀਤੀ ਘੜ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਦਾ ਮੰਨਣਾ ਹੈ ਕਿ ਮੁੱਖ ਆਗੂਆਂ ਨੂੰ ਹੁਣੇ ਟਿਕਟਾਂ ਦੇਣ ਨਾਲ ਉਹ ਆਪਣੇ ਹਲਕਿਆਂ ਵਿੱਚ ਸਰਗਰਮ ਹੋ ਜਾਣਗੇ। ਇਸ ਨਾਲ ਰਾਜ ਪੱਧਰੀ ਪ੍ਰਚਾਰ ਨੂੰ ਢਾਹ ਲੱਗ ਸਕਦੀ ਹੈ।

RELATED ARTICLES
POPULAR POSTS