Breaking News
Home / ਪੰਜਾਬ / ਸੁਖਬੀਰ ਬਾਦਲ ਨੇ ਚੌਥੇ ਫਰੰਟ ਨੂੰ ਦੱਸਿਆ ‘ਵਿਕਾਊ’

ਸੁਖਬੀਰ ਬਾਦਲ ਨੇ ਚੌਥੇ ਫਰੰਟ ਨੂੰ ਦੱਸਿਆ ‘ਵਿਕਾਊ’

48ea4fef-5a1f-49d0-ae77-147ce84b8baaਕਿਹਾ, ਚੌਥੇ ਫਰੰਟ ਦੇ ਆਗੂ ਕਰ ਰਹੇ ਹਨ ਸੌਦੇਬਾਜ਼ੀ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਉਸ ਦੇ ਚੌਥੇ ਫਰੰਟ ਨੂੰ ਵਿਕਾਊ ਦੱਸਿਆ ਹੈ। ਬਠਿੰਡਾ ਇਕ ਸਮਾਗਮ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਤੇ ਉਸ ਦੇ ਸਾਥੀ ਸੌਦੇਬਾਜ਼ੀ ਕਰ ਰਹੇ ਹਨ। ਉਹ ਗਿਰਗਿਟ ਦੀ ਤਰ੍ਹਾਂ ਰੋਜ਼ਾਨਾ ਰੰਗ ਬਦਲਦੇ ਹਨ। ਹੁਣ ਉਹ ਵੇਖ ਰਹੇ ਹਨ ਕਿ ਗਾਹਕ ਕੌਣ ਹੈ? ਕਾਂਗਰਸ ਕੀ ਦਿੰਦੀ ਹੈ ਤੇ ਦੂਸਰੇ ਕੀ ਦਿੰਦੇ ਹਨ।
ਕੇਜਰੀਵਾਲ ਦੇ ਤਿੰਨ ਮਹੀਨੇ ਪੰਜਾਬ ਵਿੱਚ ਡੇਰੇ ਪਾਉਣ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਸਿਰਫ ਚੋਣ ਪਲਾਨ ਹੈ। ਜੋ ਦਿੱਲੀ ਨੂੰ ਭੁੱਲ ਸਕਦੇ ਹਨ, ਉਹ ਪੰਜਾਬ ਨੂੰ ਵੀ ਭੁੱਲ ਸਕਦੇ ਹਨ। ઠਉੱਥੇ ਹੀ ਸੁਖਬੀਰ ਨੇ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਇੱਕ ਵੀ ਵਿਭਾਗ ਆਪਣੇ ਕੋਲ ਨਹੀਂ ਰੱਖਿਆ, ਕਿਸੇ ਫਾਈਲ ‘ਤੇ ਸਾਈਨ ਤੱਕ ਨਾ ਕੀਤੇ, ਉਹ ਹੋਰ ਕੀ ਕਰ ਸਕਦਾ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …