Breaking News
Home / ਪੰਜਾਬ / ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਖਿਆ ਚੰਡੀਗੜ੍ਹ ’ਚ ਨੈਸ਼ਨਲ ਏਅਰ ਸ਼ੋਅ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਖਿਆ ਚੰਡੀਗੜ੍ਹ ’ਚ ਨੈਸ਼ਨਲ ਏਅਰ ਸ਼ੋਅ

ਰੱਖਿਆ ਮੰਤਰੀ ਰਾਜਨਾਥ ਸਿੰਘ, ਕਿਰਨ ਖੇਰ ਅਤੇ ਮਨੋਹਰ ਲਾਲ ਖੱਟਰ ਵੀ ਰਹੇ ਮੌਜੂਦ
ਚੰਡੀਗੜ੍ਹ/ਬਿਊਰੋ ਨਿਊਜ਼ : ਅੱਜ ਦੇਸ਼ ਭਰ ’ਚ ਇੰਡੀਆ ਏਅਰ ਫੋਰਸ ਦਾ 90ਵੇਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੀ ਸੁਖਨਾ ਲੇਕ ’ਤੇ ਕੌਮੀ ਏਅਰ ਸ਼ੋਅ ਹੋਇਆ, ਜਿਸ ਵਿਚ ਹਿੱਸਾ ਲੈਣ ਲਈ ਦੇਸ਼ ਦੀ ਰਾਸ਼ਟਰਪਤੀ ਦਰੌਪਦੀ ਮੁਰਮੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ, ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸੁਖਨਾ ਲੇਖਕ ’ਤੇ ਏਅਰ ਸ਼ੋਅ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਅਸਮਾਨ ’ਚ ਰਾਫ਼ੇਲ, ਸੁਖੋਈ, ਮਿਗ 21, ਪ੍ਰਚੰਡ, ਚਿਨੂਕ, ਮਿਰਾਜ, ਚੇਤਕ ਅਤੇ ਚੀਤਾ ਵਰਗੇ 80 ਤੋਂ ਜ਼ਿਆਦਾ ਏਅਰ ਕਰਾਫਟ ਵੱਲੋਂ ਆਪਣੀ-ਆਪਣੀ ਤਾਕਤ ਦਿਖਾਈ ਗਈ। ਏਅਰ ਫੋਰਸ ਦੇ ਟਰੇਂਡ ਜਵਾਨਾਂ ਨੇ ਪੈਰਾਸ਼ੂਟ ਰਾਹੀਂ ਹਜ਼ਾਰਾਂ ਫੁੱਟ ਦੀ ਉਚਾਈ ’ਚ ਆਪਣੇ ਕੌਤਕ ਦਿਖਾਏ। ਇਸ ਮੌਕੇ ਏਅਰ ਫੋਰਸ ਦੇ ਜਵਾਨਾਂ ਦੇ ਲਈ ਨਿਊ ਕਮਬੈਟ ਯੂਨੀਫਾਰਮ ਵੀ ਲਾਂਚ ਕੀਤੀ ਗਈ। ਇਹ ਪਹਿਲਾ ਮੌਕਾ ਹੈ ਜਦੋਂ ਏਅਰ ਫੋਰਸ ਡੇਅ ਦੀ ਪਰੇਡ ਦਾ ਆਯੋਜਨ ਗਾਜ਼ੀਆਬਾਦ ਦੇ ਹਿੰਡਨ ਏਅਰ ਫੋਰਸ ਸਟੇਸ਼ਨ ਤੋਂ ਬਾਅਦ ਚੰਡੀਗੜ੍ਹ ਵਿਖੇ ਕੀਤਾ ਗਿਆ ਹੈ। ਇਸ ਮੌਕੇ ਹਵਾਈ ਫੌਜ ਵੱਲੋਂ ਦਿਖਾਏ ਰੋਮਾਂਚਕੀ ਕੌਤਕਾਂ ਨੂੰ ਦੇਖ ਕੇ ਲੋਕ ਗਦ-ਗਦ ਹੋ ਉਠੇ।

 

Check Also

ਭਗਵੰਤ ਮਾਨ ਨੇ ‘ਆਪ’ ਵਿਧਾਇਕਾਂ ਨੂੰ ਕੀਤਾ ਸੁਚੇਤ

ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਦਿੱਤਾ ਸੱਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ …