7.6 C
Toronto
Tuesday, May 12, 2026
spot_img
Homeਪੰਜਾਬਪੰਜਾਬ 'ਚ ਇਕੋ ਦਿਨ 4 ਕਿਸਾਨਾਂ ਸਮੇਤ 6 ਵਿਅਕਤੀਆਂ ਵਲੋਂ ਖੁਦਕੁਸ਼ੀ ਕੀਤੇ...

ਪੰਜਾਬ ‘ਚ ਇਕੋ ਦਿਨ 4 ਕਿਸਾਨਾਂ ਸਮੇਤ 6 ਵਿਅਕਤੀਆਂ ਵਲੋਂ ਖੁਦਕੁਸ਼ੀ ਕੀਤੇ ਜਾਣ ‘ਤੇ ‘ਆਪ’ ਨੇ ਕੀਤਾ ਅਫਸੋਸ

8ਕਾਂਗਰਸੀਆਂ ਅਤੇ ਅਕਾਲੀਆਂ ਨੇ ਵਾਰੋ-ਵਾਰੀ ੰਪੰਜਾਬ ਨੂੰ ਲੁੱਟਿਆ  : ਗੁਰਪ੍ਰੀਤ ਵੜੈਚ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੱਕੋ ਦਿਨ 4 ਕਿਸਾਨਾਂ ਸਮੇਤ 6 ਵਿਅਕਤੀਆਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਉਤੇ ਅਫਸੋਸ ਜਤਾਇਆ ਹੈ। ‘ਆਪ’ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਵਾਰੀਆਂ ਬੰਨ੍ਹ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ, ਜਦਕਿ ਕਿਸਾਨਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਅਤੇ ਉਨ੍ਹਾਂ ਨੂੰ ਕਰਜ਼ਾ ਮੁਕਤ ਕਰਨ ਲਈ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ।ઠਵੜੈਚ ਨੇ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਤਿੰਨ ਕਿਸਾਨ ਕਰਜ਼ੇ ਦੇ ਸਤਾਏ ਹੋਏ ਸਨ, ਜਦਕਿ ਇੱਕ ਕਿਸਾਨ ਨੇ ਆਪਣੀ ਜਮੀਨ ਵੇਚ ਕੇ ਪੈਸੇ ਇੱਕ ਕੰਪਨੀ ਵਿੱਚ ਨਿਵੇਸ਼ ਕੀਤੇ, ਪਰ ਲੋੜ ਪੈਣ ਉਤੇ ਜਦੋਂ ਉਸਨੇ ਪੈਸਾ ਵਾਪਿਸ ਮੰਗਿਆ ਤਾਂ ਕੰਪਨੀ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸਨੇ ਖੁਦਕੁਸ਼ੀ ਦਾ ਰਾਹ ਅਪਣਾਇਆ।ઠ

RELATED ARTICLES
POPULAR POSTS