19.6 C
Toronto
Saturday, October 18, 2025
spot_img
Homeਪੰਜਾਬਮਹਿਲਾਵਾਂ ਬਿਨਾ ਦੁਪੱਟਾ ਨਾ ਆਉਣ ਦਫਤਰ

ਮਹਿਲਾਵਾਂ ਬਿਨਾ ਦੁਪੱਟਾ ਨਾ ਆਉਣ ਦਫਤਰ

ਡੀਸੀ ਵਲੋਂ ਜਾਰੀ ਡਰੈਸ ਕੋਡ ਮੁੱਖ ਮੰਤਰੀ ਨੇ ਕੀਤਾ ਖਾਰਜ
ਚੰਡੀਗੜ੍ਹ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦਫਤਰ ਦੇ ਸਟਾਰ ‘ਤੇ ਡਰੈਸ ਕੋਡ ਲਾਗੂ ਕਰ ਦਿੱਤਾ। ਡੀਸੀ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਕੋਈ ਵੀ ਮਹਿਲਾ ਮੁਲਾਜ਼ਮ ਬਿਨਾ ਦੁਪੱਟੇ ਦੇ ਦਫਤਰ ਨਹੀਂ ਆਵੇਗੀ। ਨਾਲ ਹੀ ਮਰਦ ਸਟਾਫ ‘ਤੇ ਵੀ ਟੀ-ਸ਼ਰਟ ਪਾ ਕੇ ਦਫਤਰ ਆਉਣ ‘ਤੇ ਪਾਬੰਦੀ ਲਗਾ ਦਿੱਤੀ। ਆਦੇਸ਼ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵਿਭਾਗੀ ਕਾਰਵਾਈ ਦੀ ਚਿਤਾਵਨੀ ਦਿੱਤੀ। ਉਥੇ, ਇਸ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਾਜ਼ਿਲਕਾ ਦੇ ਡੀਸੀ ਵਲੋਂ ਜਾਰੀ ਡਰੈਸ ਕੋਡ ਦਾ ਆਦੇਸ਼ ਖਾਰਜ ਕਰ ਦਿੱਤਾ। ਡੀਸੀ ਦਫਤਰ ਸਟਾਫ ਵਿਚ ਕੁਝ ਅਜਿਹੇ ਵਿਅਕਤੀ ਹਨ, ਜਿਹੜੇ ਦਫਤਰ ਵਿਚ ਟੀ ਸ਼ਰਟ ਪਾ ਕੇ ਆਉਂਦੇ ਹਨ ਅਤੇ ਕੁਝ ਦੀਆਂ ਬਾਹਾਂ ‘ਤੇ ਟੈਟੂ ਵੀ ਬਣੇ ਹੋਏ ਹਨ। ਇਸਦੇ ਮੱਦੇਨਜ਼ਰ ਡੀਸੀ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਉਥੇ ਡੀਸੀ ਦਫਤਰ ਯੂਨੀਅਨ ਫਾਜ਼ਿਲਕਾ ਨੇ ਬੈਠਕ ਕਰਕੇ ਫੈਸਲੇ ਦਾ ਕੋਈ ਵਿਰੋਧ ਨਹੀਂ ਕੀਤਾ। ਯੂਨੀਅਨ ਨੇ ਆਪਣੇ ਸਾਰੇ ਸਾਥੀਆਂ ਨੂੰ ਨਿਰਧਾਰਤ ਡਰੈਸ ਕੋਡ ਵਿਚ ਆਉਣ ਲਈ ਕਿਹਾ ਹੈ।
ਇਨ੍ਹਾਂ ਦਫਤਰਾਂ ਨੂੰ ਭੇਜੀ ਆਦੇਸ਼ ਦੀ ਕਾਪੀ :ਆਦੇਸ਼ ਦੀ ਕਾਪੀ ਅਮਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ ਜਨਰਲ, ਜ਼ਿਲ੍ਹਾ ਮਾਲੀਆ ਅਧਿਕਾਰੀ, ਸਮੂਹ ਉਪ ਮੰਡਲ ਮੈਜਿਸਟ੍ਰੇਟ ਤੇ ਤਹਿਸੀਲਦਾਰ, ਸਦਰ ਦਫਤਰ, ਨਿੱਜੀ ਸਹਾਇਕ, ਸਟੈਨੋ ਟੂ ਡੀਸੀ, ਏਡੀਸੀ ਅਤੇ ਡੀਸੀ ਦਫਤਰ ਸਮੂਹ ਮੁਲਾਜ਼ਮ ਫਾਜ਼ਿਲਕਾ ਨੂੰ ਵੀ ਭੇਜੀ ਗਈ ਹੈ।
ਵਿਵਹਾਰਕ ਨਹੀਂ ਲੱਗਦਾ ਫੈਸਲਾ : ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਵਲੋਂ ਦਿੱਤੇ ਗਏ ਮੰਗ ਪੱਤਰ ਨੂੰ ਡੀਸੀ ਸੂਬਾ ਸਰਕਾਰ ਨੂੰ ਭੇਜ ਦੇਵੇ। ਇਸ ‘ਤੇ ਵਿਚਾਰ ਕੀਤਾ ਜਾਵੇਗਾ। ਸਰਕਾਰੀ ਮੁਲਾਜ਼ਮਾਂ ਲਈ ਵਰਦੀ ਲਾਗੂ ਕਰਨਾ ਫਿਲਹਾਲ ਵਿਵਹਾਰਕ ਨਹੀਂ ਲੱਗਦਾ ਅਤੇ ਸੂਬਾ ਸਰਕਾਰ ਨੇ ਹੁਣ ਤੱਕ ਸਰਕਾਰੀ ਮੁਲਾਜ਼ਮਾਂ ਲਈ ਕੋਈ ਅਜਿਹਾ ਡਰੈਸ ਕੋਡ ਲਾਗੂ ਨਹੀਂ ਕੀਤਾ ਹੈ।

RELATED ARTICLES
POPULAR POSTS