10.5 C
Toronto
Wednesday, October 29, 2025
spot_img
Homeਪੰਜਾਬਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆਂ ਦੇ ਦੋ ਲਾਪਤਾ ਬੱਚਿਆਂ ਦਾ ਨਹੀਂ ਮਿਲਿਆ...

ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆਂ ਦੇ ਦੋ ਲਾਪਤਾ ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ

ਜਾਂਚ ਲਈ ਤਿੰਨ ਮੈਂਬਰੀ ‘ਸਿਟ’ ਗਠਿਤ
ਪਟਿਆਲਾ : ਰਾਜਪੁਰਾ ਦੇ ਨੇੜਲੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਦੋਵਾਂ ਬੱਚਿਆਂ ਦਾ ਨੌਂ ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਿਸ ਦੀਆਂ ਦਿਨ-ਰਾਤ ਦੀਆਂ ਸਰਗਰਮੀਆਂ ਵੀ ਕਿਸੇ ਸਿੱਟੇ ‘ਤੇ ਨਹੀਂ ਪੁੱਜ ਸਕੀਆਂ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਤਿੰਨ ਆਈਪੀਐੱਸ ਅਧਿਕਾਰੀਆਂ ‘ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਗਠਿਤ ਕਰ ਦਿੱਤੀ ਹੈ। ਸਿੱਟ ਨੇ ਆਪਣਾ ਕੰਮ ਸ਼ੁਰੂ ਕਰਦਿਆਂ ਤਿੰਨ ਘੰਟੇ ਅਹਿਮ ਮੀਟਿੰਗ ਕਰ ਕੇ ਜਿੱਥੇ ਹੁਣ ਤੱਕ ਦੀ ਜਾਂਚ ਪ੍ਰਕਿਰਿਆ ਦੀ ਸਮੀਖਿਆ ਕੀਤੀ, ਉਥੇ ਹੀ ਪੁਲਿਸ ਫੋਰਸ ਨੂੰ ਕੁਝ ਨਵੇਂ ਦਿਸ਼ਾ-ਨਿਰਦੇਸ਼ ਵੀ ਦਿੱਤੇ। ਪੁਲਿਸ ਨੇ ਕੁਝ ਥਾਈਂ ਆਰਜ਼ੀ ਟੁਆਇਲਟ ਸਿਸਟਮ ਤਹਿਤ ਪੁੱਟੀਆਂ ਖੂਹੀਆਂ ਵੀ ਖੰਘਾਲਣ ਦਾ ਫੈਸਲਾ ਕੀਤਾ ਹੈ। ਇਸ ਕੰਮ ਲਈ ਸੀਵਰੇਜ ਸਿਸਟਮ ਨਾਲ ਜੁੜੇ ਮੁਲਾਜ਼ਮਾਂ ਦੀ ਮਦਦ ਲਈ ਜਾ ਰਹੀ ਹੈ। ਗਠਿਤ ‘ਸਿੱਟ’ ਦੀ ਅਗਵਾਈ ਪਟਿਆਲਾ ਦੇ ਆਈਜੀ ਅਮਰਦੀਪ ਸਿੰਘ ਰਾਏ ਕਰਨਗੇ। ਜਾਂਚ ਟੀਮ ਦੇ ਹੋਰਨਾਂ ਮੈਂਬਰਾਂ ਵਿੱਚ ਬਰਿੰਦਰਪਾਲ ਸਿੰਘ ਅਤੇ ਸਰਬਜੀਤ ਸਿੰਘ ਸ਼ਾਮਲ ਹਨ। ਮੀਟਿੰਗ ਵਿਚ ਇਹ ਗੱਲ ਵੀ ਵਿਚਾਰੀ ਗਈ ਕਿ ਨੌਂ ਦਿਨਾਂ ਵਿੱਚ ਵੀ ਪਰਿਵਾਰ ਨੂੰ ਇਸ ਸਬੰਧੀ ਕੋਈ ਫੋਨ ਕਾਲ ਨਹੀਂ ਆਈ ਤੇ ਨਾ ਹੀ ਬੱਚਿਆਂ ਨੂੰ ਚੁੱਕਦਿਆਂ ਕਿਸੇ ਨੇ ਵੇਖਿਆ ਹੈ। ਆਈਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕਈ ਪਹਿਲੂਆਂ ਬਾਰੇ ਚਰਚਾ ਕੀਤੀ ਗਈ।

RELATED ARTICLES
POPULAR POSTS