-5.9 C
Toronto
Monday, January 5, 2026
spot_img
Homeਪੰਜਾਬਸੁੱਚਾ ਸਿੰਘ ਲੰਗਾਹ ਅਦਾਲਤ 'ਚ ਨਹੀਂ ਹੋਏ ਪੇਸ਼

ਸੁੱਚਾ ਸਿੰਘ ਲੰਗਾਹ ਅਦਾਲਤ ‘ਚ ਨਹੀਂ ਹੋਏ ਪੇਸ਼

‘ਦਿਲ ਦੇ ਮਰੀਜ਼’ ਹੋਣ ਸਬੰਧੀ ਭੇਜਿਆ ਆਪਣਾ ਮੈਡੀਕਲ
ਗੁਰਦਾਸਪੁਰ/ਬਿਊਰੋ ਨਿਊਜ਼
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅੱਜ ਬਲਾਤਕਾਰ ਦੇ ਮਾਮਲੇ ਵਿਚ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ ਨਹੀਂ ਹੋਏ ਤੇ ਉਨ੍ਹਾਂ ਅਦਾਲਤ ਵਿਚ ਆਪਣਾ ਮੈਡੀਕਲ ਭੇਜਿਆ ਹੈ। ਮਾਮਲੇ ਦੀ ਸੁਣਵਾਈ ਹੁਣ 28 ਫਰਵਰੀ ਨੂੰ ਹੋਵੇਗੀ। ਲੰਗਾਹ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਾਰਟ ਸਰਜਰੀ ਦੀ ਰਾਏ ਦਿੱਤੀ ਹੈ ਜਦੋਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਜਲਦੀ ਡਿਸਚਾਰਜ ਕਰਵਾ ਲਿਆ ਗਿਆ ਹੈ। ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਅਦਾਲਤ ਵਿੱਚ ਦੋਵਾਂ ਪੱਖਾਂ ਦੇ ਸਬੂਤਾਂ ਨੂੰ ਲੈ ਕੇ ਬਹਿਸ ਹੋਈ ਹੈ। ਚੇਤੇ ਰਹੇ ਕਿ ਲੰਗਾਹ ਜੇਲ੍ਹ ਜਾਣ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਬਿਮਾਰ ਹੋਣਾ ਸ਼ੁਰੂ ਹੋ ਗਏ ਸਨ।

RELATED ARTICLES
POPULAR POSTS