‘ਆਪ’ ਆਗੂਆਂ ਨੂੰ ਵੀ ਨਹੀਂ ਲੱਗੀ ਭਿਣਕ
ਬਠਿੰਡਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਨੇ ਲੰਘੇ ਕੱਲ੍ਹ ਸਾਦੇ ਢੰਗ ਨਾਲ ਵਿਆਹ ਕਰਾ ਲਿਆ। ਭਦੌੜ ਹਲਕੇ ਤੋਂ ਵਿਧਾਇਕ ਤੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਵਿਆਹ ਦਾ ਪੂਰਾ ਭੇਤ ਬਣਾ ਕੇ ਰੱਖਿਆ। ਇੱਥੋਂ ਤੱਕ ਕਿ ਵਿਆਹ ਦੀ ਭਿਣਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਨਾ ਪਈ। ਵਿਧਾਇਕ ਨੇ ‘ਆਪ’ ਆਗੂਆਂ ਦੀ ਥਾਂ ਆਪਣੇ ਸੰਘਰਸ਼ ਸਮੇਂ ਦੇ ਦੋਸਤਾਂ ਨੂੰ ਬਰਾਤੀ ਬਣਾਉਣ ਨੂੰ ਤਰਜੀਹ ਦਿੱਤੀ। ਪਿਰਮਲ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਦੋਵੇਂ ਅੰਮ੍ਰਿਤਧਾਰੀ ਹਨ। ਪਿਰਮਲ ਦੇ ਦੋਸਤਾਂ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਦਾ ਪਿਰਮਲ ਸਿੰਘ ਨੂੰ ਫੋਨ ਆਇਆ ਸੀ, ਜਿਸ ਨੇ ਸਿਰਫ ਇੰਨਾ ਹੀ ਕਿਹਾ, ‘ਉੱਡਦੀ ਉੱਡਦੀ ਖੁਸ਼ੀ ਦਾ ਖ਼ਬਰ ਸੁਣੀ ਹੈ।’
Check Also
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਕਰੇਗੀ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਸਹਾਇਤਾ
ਡਾ. ਜ਼ੋਰਾ ਸਿੰਘ ਨੇ ਕਿਹਾ : ਸਮਾਜਿਕ ਭਲਾਈ ਲਈ ਸਾਡੀ ਵਚਨਬੱਧਤਾ ਅਟੁੱਟ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ …