ਪਲੰਬਰ ਤੋਂ ਕੈਰੀਅਰ ਸ਼ੁਰੂ ਵਾਲੇ ਸਾਂਪਲਾ ਨੇ ਸਿਆਸਤ ਦੇ ਅਸਮਾਨ ਨੂੰ ਛੂਹਿਆ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਵਿਜੇ ਸਾਂਪਲਾ ਨੇ ਅੱਜ ਚੰਡੀਗੜ੍ਹ ਵਿਚ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਾਬਕਾ ਪ੍ਰਧਾਨ ਕਮਲ ਸ਼ਰਮਾ, ਸੁਰਜੀਤ ਜਿਆਣੀ, ਮਨੋਰੰਜਨ ਕਾਲੀਆ, ਨਵਜੋਤ ਕੌਰ ਸਿੱਧੂ ਅਤੇ ਹੋਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸੂਬੇ ਵਿਚ 32 ਫੀਸਦੀ ਦਲਿਤ ਆਬਾਦੀ ਹੈ। ਅਜਿਹੇ ਵਿਚ ਭਾਜਪਾ ਨੇ ਦਲਿਤਾਂ ਨੂੰ ਲੁਭਾਉਣ ਲਈ ਸਾਂਪਲਾ ‘ਤੇ ਭਰੋਸਾ ਕੀਤਾ ਹੈ। ਪਲੰਬਰ ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਵਿਜੇ ਸਾਂਪਲਾ ਨੇ ਆਪਣੀ ਕਾਬਲੀਅਤ ਨਾਲ ਸਿਆਸਤ ਦੇ ਆਸਮਾਨ ਨੂੰ ਛੂਹ ਲਿਆ ਹੈ।ઠ
ਫਿਲਹਾਲ ਸਾਂਪਲਾ ਤਾਂ ਇਹੀ ਕਹਿ ਰਹੇ ਹਨ ਕਿ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਕਾਇਮ ਰਹੇਗਾ। ਉਨ੍ਹਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਇਹ ਸਿਰਫ ਦੋ ਦਲਾਂ ਦਾ ਹੀ ਗਠਜੋੜ ਨਹੀਂ ਹੈ, ਸਗੋਂ ਹਿੰਦੂਆਂ ਅਤੇ ਸਿੱਖਾਂ ਦੇ ਸਨਮਾਨ ਦਾ ਗਠਜੋੜ ਹੈ।
Check Also
ਕਿਰਪਾਲ ਸਿੰਘ ਬਡੂੰਗਰ ਨੇ 7 ਮੈਂਬਰੀ ਕਮੇਟੀ ਤੋਂ ਦਿੱਤਾ ਅਸਤੀਫ਼ਾ
ਪਟਿਆਲਾ ’ਚ ਹੋਈ 7 ਮੈਂਬਰੀ ਕਮੇਟੀ ਦੀ ਮੀਟਿੰਗ ਪਟਿਆਲਾ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ ਸਾਹਿਬ …