ਰਾਜਾਸਾਂਸੀ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਕੂਟ ਏਅਰਵੇਜ਼ ਵੱਲੋਂ ਅੰਮ੍ਰਿਤਸਰ ਤੋਂ ਸਿੰਘਾਪੁਰ ਉਡਾਣ ਸ਼ੁਰੂ ਕੀਤੀ ਗਈ ਹੈ, ਜੋ ਪਹਿਲੇ ਦਿਨ ਸਿੰਘਾਪੁਰ ਤੋਂ ਅੰਮ੍ਰਿਤਸਰ 137 ਯਾਤਰੀ ਲੈ ਕੇ ਪੁੱਜੀ। ਇਹ ਉਡਾਣ ਹਫ਼ਤੇ ‘ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਚੱਲੇਗੀ। ਇਸ ਉਡਾਣ ਨਾਲ ਸਿੰਘਾਪੁਰ ਪੁੱਜਣ ਲਈ 4 ਘੰਟੇ ਦਾ ਸਫ਼ਰ ਵੀ ਘਟ ਜਾਵੇਗਾ। ਇਸ ‘ਤੇ ਕਾਰਗੋ ਰਾਹੀਂ ਜਾਣ ਵਾਲੇ ਸਮਾਨ ਦਾ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਵਪਾਰੀ ਵਰਗ ਨੂੰ ਲਾਭ ਪੁੱਜੇਗਾ।
Check Also
ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ
ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …