Breaking News
Home / ਪੰਜਾਬ / ਅੰਮ੍ਰਿਤਸਰ ਤੋਂ ਗੁਰੂ ਕ੍ਰਿਪਾ ਯਾਤਰਾ ਟਰੇਨ ਹੋਈ ਰਵਾਨਾ

ਅੰਮ੍ਰਿਤਸਰ ਤੋਂ ਗੁਰੂ ਕ੍ਰਿਪਾ ਯਾਤਰਾ ਟਰੇਨ ਹੋਈ ਰਵਾਨਾ

ਦੇਸ਼ ਭਰ ਵਿਚ ਸਿੱਖ ਧਾਰਮਿਕ ਸਥਾਨਾਂ ਦੇ ਕਰਵਾਏਗੀ ਦਰਸ਼ਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ ਵਿਚਾਲੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਲਈ ‘ਗੁਰੂ ਕ੍ਰਿਪਾ’ ਯਾਤਰਾ ਟਰੇਨ ਰਵਾਨਾ ਹੋ ਗਈ ਹੈ। ਇਹ ਟਰੇਨ ਸੋਮਵਾਰ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਹੈ। ਇਹ ਟਰੇਨ ਕਰੀਬ 7 ਦਿਨ ਦਾ ਸਫਰ ਕਰੇਗੀ ਅਤੇ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਇਸ ਟਰੇਨ ਨੂੰ ਲੈ ਕੇ ਸਿੱਖ ਯਾਤਰੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਰੇਲਵੇ ਵਲੋਂ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ਦੇ ਪਹਿਲੇ ਟੂਰ ਵਿਚ ਸਿੱਖ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨਗੇ। ਇਸ ਮੌਕੇ ਰੇਲਵੇ ਦੇ ਸੀਨੀਅਰ ਅਧਿਕਾਰੀ ਬੀਪੀ ਸਿੰਘ, ਸ਼ੁਭਮ ਕੁਮਾਰ, ਰਾਜੇਸ਼ ਖਰੇ, ਆਰ.ਕੇ. ਰਾਣਾ ਹਾਜ਼ਰ ਸਨ। ਭਾਰਤੀ ਰੇਲਵੇ ਵਲੋਂ ‘ਦੇਖੋ ਆਪਣਾ ਦੇਸ਼’ ਦੇ ਤਹਿਤ ਦੇਸ਼ ਵਿਚ ਘਰੇਲੂ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਤੀਰਥ ਸਥਾਨਾਂ ਲਈ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਹੀ ਭਾਰਤ ਗੌਰਵ ਯਾਤਰਾ ਟਰੇਨ ਰਵਾਨਾ ਹੋਈ ਹੈ।
ਇਸ ਰੇਲ ਗੱਡੀ ਵਿਚ ਯਾਤਰੀ ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ ਜੰਕਸ਼ਨ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਅਤੇ ਦਿੱਲੀ ਸਫਦਰਜੰਗ ਸਟੇਸ਼ਨਾਂ ਤੋਂ ਵੀ ਸਵਾਰ ਹੋ ਸਕਣਗੇ।

 

Check Also

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ

ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …