4.3 C
Toronto
Wednesday, October 29, 2025
spot_img
Homeਪੰਜਾਬਵਿਧਾਨ ਸਭਾ ਵਿਚ ਪੀਟੀਸੀ ਨਿਊਜ਼ ਚੈਨਲ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਿਆ

ਵਿਧਾਨ ਸਭਾ ਵਿਚ ਪੀਟੀਸੀ ਨਿਊਜ਼ ਚੈਨਲ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਠਿਆ

ਵਿਧਾਇਕ ਸੁਖਜਿੰਦਰ ਰੰਧਾਵਾ ਨੇ ਕਿਹਾ, ਪੀਟੀਸੀ ਚੈਨਲ ਪੰਜਾਬ ‘ਚੋਂ ਬੰਦ ਕੀਤਾ ਜਾਵੇ
ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਵਿਚ ਕੇਬਲ ਮਾਫੀਆ ਤੇ ਬਾਦਲ ਪਰਿਵਾਰ ਨਾਲ ਸਬੰਧਤ ਪੀਟੀਸੀ ਨਿਊਜ਼ ਚੈਨਲ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉੱਠਿਆ। ਵਿਧਾਇਕ ਸੁਖਜਿੰਦਰ ਰੰਧਾਵਾ ਨੇ ਸਦਨ ਵਿੱਚ ਕਿਹਾ ਕਿ ਪੀਟੀਸੀ ਚੈਨਲ ਤੇ ਕੇਬਲ ਮਾਫੀਆ ਨੂੰ ਪੰਜਾਬ ਵਿੱਚੋਂ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੀਟੀਸੀ ਸਦਨ ਦੀ ਕਾਰਵਾਈ ਦੀ ਗਲਤ ਰਿਪੋਟਿੰਗ ਕਰਦਾ ਹੈ। ਰੰਧਾਵਾ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਕਿਹਾ ਕਿ ਮੰਤਰੀ ਦੇ ਤੌਰ ‘ਤੇ ਉਹ ਪੀਟੀਸੀ ਤੇ ਕੇਬਲ ਮਾਫੀਏ ਬਾਰੇ ਖ਼ੁਲਾਸੇ ਕਰਨ। ਇਸ ਬਾਰੇ ਸਿੱਧੂ ਨੇ ਕਿਹਾ ਕਿ ਫਾਸਟਵੇਅ ਉਨ੍ਹਾਂ ਦੇ ਨਿਸ਼ਾਨੇ ‘ਤੇ ਹੈ। ਉਹ ਇਨ੍ਹਾਂ ਨੂੰ ਕਿਸੇ ਕੀਮਤ ‘ਤੇ ਨਹੀਂ ਛੱਡਣਗੇ। ਉਨ੍ਹਾਂ ਸਦਨ ਵਿਚ ਖੁਲਾਸਾ ਕੀਤਾ ਕਿ ਫਾਸਟਵੇਅ ਕੇਬਲ ਨੈੱਟਵਰਕ ਕਰੋੜਾਂ ਰੁਪਏ ਦੇ ਇੰਟਰਟੇਨਮੈਂਟ ਟੈਕਸ ਦੀ ਚੋਰੀ ਕਰਦਾ ਹੈ। ਅਕਾਲੀ-ਬੀਜੇਪੀ ਸਰਕਾਰ ਵੇਲੇ ਇਨ੍ਹਾਂ ਨੇ 1300 ਕਰੋੜ ਦਾ ਚੂਨਾ ਲਾਇਆ ਹੈ।
ਵਿਧਾਨ ਸਭਾ ਵਲੋਂ ਕਈ ਮਹੱਤਵਪੂਰਨ ਬਿੱਲ ਪਾਸ
ਹਾਈਵੇ ‘ਤੇ ਸ਼ਰਾਬ ਪੀਣ ਦੀ ਮਿਲੀ ਛੋਟ
ਸਹਿਕਾਰੀ ਬੈਂਕਾਂ ਕਿਸਾਨਾਂ ਦੀ ਕੁਰਕੀ ਨਹੀਂ ਕਰ ਸਕਣਗੀਆਂ
ਖਾਲਸਾ ਯੂਨੀਵਰਸਿਟੀ ਮੁੜ ਬਣੇਗਾ ਖਾਲਸਾ ਕਾਲਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਹੁਣ ਹਾਈਵੇ ਤੋਂ 500 ਮੀਟਰ ਦੇ ਘੇਰੇ ‘ਚ ਆਂਉਦੇ ਬਾਰ, ਰੈਸਟੋਰੈਂਟ ਤੇ ਕਲੱਬ ਸ਼ਰਾਬ ਵਰਤਾ ਸਕਣਗੇ । ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਲਏ ਗਏ ਫੈਸਲੇ ਦੇ ਤਹਿਤ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਆਬਕਾਰੀ ਸੋਧਨਾ ਬਿੱਲ 2017 ਪਾਸ ਕਰ ਦਿੱਤਾ ਗਿਆ ਹੈ। ਸਰਕਾਰ ਦਾ ਤਰਕ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਤੇ ਵੱਡਾ ਅਸਰ ਪਿਆ ਸੀ।
ਪੰਜਾਬ ਵਿੱਚ ਹੁਣ ਕੋਈ ਵੀ ਸਹਿਕਾਰੀ ਬੈਂਕ ਕਿਸਾਨਾਂ ਦੀ ਕੁਰਕੀ ਨਹੀਂ ਕਰ ਸਕੇਗਾ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲੇ ਦੇ ਤਹਿਤ ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਹਿਕਾਰੀ ਸਭਾਵਾਂ ਸੋਧਨਾ ਬਿੱਲ 2017 ਪਾਸ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਰੱਦ ਕਰਨ ਸਬੰਧੀ ਬਿੱਲ ਪਾਸ ਕਰ ਦਿੱਤਾ ਗਿਆ ਜਿਸਤੋਂ ਬਾਅਦ ਖਾਲਸਾ ਯੂਨੀਵਰਸਿਟੀ ਹੁਣ ਮੁੜ ਖਾਲਸਾ ਕਾਲਜ ਬਣ ਜਾਵੇਗਾ।

RELATED ARTICLES
POPULAR POSTS