ਕਰੋਨਾ ਮਹਾਂਮਾਰੀ ਕਾਰਨ ਹੋਏ ਘਾਟੇ ਨੂੰ ਪੂਰਨ ਲਈ ਵਿੱਤ ਵਿਭਾਗ ਅਫ਼ਸਰਾਂ ਨੂੰ ਦੇਵੇਗਾ ਟਾਰਗੇਟ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਲੌਕਡਾਊਨ ਦੇ ਦੌਰਾਨ ਸੂਬਾ ਸਰਕਾਰ ਨੂੰ ਹੋਏ ਘਾਟੇ ਨੂੰ ਪੂਰਾ ਕਰਨ ਦੇ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬਾ ਸਰਕਾਰ ਨੂੰ ਘਾਟੇ ਦੇ ਗੈਪ ਨੂੰ ਪੂਰਾ ਕਰਨ ਦੇ ਲਈ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਨਜ਼ਰ ਨਹੀਂ ਆ ਰਹੀ। ਸੂਬੇ ‘ਚ ਕਰਫਿਊ ਦੇ ਦੌਰਾਨ ਸਰਕਾਰ ਨੂੰ 4256 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਿਸ ਤੋਂ ਬਾਅਦ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਸੀਲਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਪੰਜਾਬ ਸਰਕਾਰ ਨੂੰ ਆਮਦਨ ਹੋ ਸਕੇ। ਪੰਜਾਬ ਸਰਕਾਰ ਜੇਕਰ ਸਟੰਪ ਡਿਊਟੀ ਵਧਾਉਣ ਦੇ ਨਾਲ ਨਾਲ ਸਰਾਬ ‘ਤੇ ਕਰੋਨਾ ਸੈਸ ਲਗਾ ਦਿੰਦੀ ਹੈ ਤਾਂ ਇਸ ਨਾਲ ਸਰਕਾਰ ਨੂੰ 420 ਕਰੋੜ ਰੁਪਏ ਦਾ ਲਾਭ ਹੋਵੇਗਾ। ਸਰਕਾਰ ਨੂੰ ਸਭ ਸਭ ਤੋਂ ਜ਼ਿਆਦਾ ਰੈਵੇਨਿਊ ਐਕਸਾਈਜ਼ ਅਤੇ ਰਾਜਸਵ ਵਿਭਾਗ ਤੋਂ ਆਉਂਦਾ ਹੈ। ਦੂਜੇ ਨੰਬਰ ‘ਤੇ ਸਟੰਪ ਡਿਊਟੀ ਤੋਂ ਮੋਟਾ ਲਾਭ ਮਿਲਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਸਟੰਪ ਡਿਊਟੀ ਅਤੇ ਸ਼ਰਾਬ ‘ਤੇ ਕਰੋਨਾ ਸੈਸ ਲਗਾਉਣ ਦਾ ਮਨ ਬਣਾ ਚੁੱਕੀ ਹੈ। ਹੁਣ ਸਟੰਪ ਡਿਊਟੀ ਮਹਿਲਾਵਾਂ ਦੇ ਲਈ 4 ਫੀਸਦੀ ਅਤੇ ਪੁਰਸ਼ਾਂ ਦੇ ਲਈ 6 ਫੀਸਦੀ ਹੈ। ਪੰਜਾਬ ‘ਚ ਹਰ ਸਾਲ 6 ਲੱਖ ਰਜਿਸਟਰੀਆਂ ਹੁੰਦੀਆਂ ਹਨ ਜਿਸ ਤੋਂ ਸਰਕਾਰ ਨੂੰ 3 ਹਜ਼ਾਰ 600 ਕਰੋੜ ਰੁਪਏ ਦਾ ਲਾਭ ਮਿਲਦਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ
ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …