13.1 C
Toronto
Wednesday, October 15, 2025
spot_img
Homeਪੰਜਾਬ'ਉੜਤਾ ਪੰਜਾਬ' ਖਿਲਾਫ ਹਾਈਕੋਰਟ 'ਚ ਪਾਰਟੀ ਬਣਿਆ ਪੰਜਾਬ ਰਾਜ ਮਹਿਲਾ ਕਮਿਸ਼ਨ

‘ਉੜਤਾ ਪੰਜਾਬ’ ਖਿਲਾਫ ਹਾਈਕੋਰਟ ‘ਚ ਪਾਰਟੀ ਬਣਿਆ ਪੰਜਾਬ ਰਾਜ ਮਹਿਲਾ ਕਮਿਸ਼ਨ

2ਪੰਜਾਬ ਦੀਆਂ ਔਰਤਾਂ ਦੇ ਕਿਰਦਾਰ ਡੇਗਣ ਦੀ ਸਾਜਿਸ਼ ਬਰਦਾਸ਼ਤ ਨਹੀਂ ਕਰਾਂਗੇ : ਬੀਬੀ ਪਰਮਜੀਤ ਕੌਰ ਲਾਂਡਰਾਂ
ਚੰਡੀਗੜ੍ਹ/ਬਿਊਰੋ ਨਿਊਜ਼
ਫਿਲਮ ‘ਉੜਤਾ ਪੰਜਾਬ’ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹਿਲਾਂ ਤੋਂ ਚੱਲ ਰਹੀ ਲੋਕ ਹਿੱਤ ਪਟੀਸ਼ਨ ਵਿੱਚ ਪਾਰਟੀ ਬਣਨ ਲਈ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਮਿਸ਼ਨ ਵੱਲੋਂ ਅਰਜ਼ੀ ਦਾਇਰ ਕੀਤੀ ਹੈ। ਦਾਇਰ ਕੀਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਰਵਾਏ ਸਰਵੇਖਣ ਦੌਰਾਨ ਪੰਜਾਬ ਦੀ ਕੋਈ ਵੀ ਮਹਿਲਾ ਨਸ਼ਾ ਕਰਨ ਦੀ ਆਦੀ ਨਹੀਂ ਪਾਈ ਗਈ। ਜਦਕਿ ‘ਉੜਤਾ ਪੰਜਾਬ’ ਵਿੱਚ ਪੰਜਾਬ ਦੀਆਂ ਔਰਤਾਂ ਨੂੰ ਨਸ਼ਈ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਲਮ ਵਿੱਚ ਗਾਹਲਾਂ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਜੋ ਕਾਨੂੰਨਣ ਜ਼ੁਰਮ ਬਣਦਾ ਹੈ।

RELATED ARTICLES
POPULAR POSTS