21.2 C
Toronto
Monday, August 17, 2026
spot_img
Homeਭਾਰਤ'ਉੜਤਾ ਪੰਜਾਬ' ਲਈ ਇੱਕ ਹੋਰ ਮੁਸੀਬਤ

‘ਉੜਤਾ ਪੰਜਾਬ’ ਲਈ ਇੱਕ ਹੋਰ ਮੁਸੀਬਤ

‘ਉੜਤਾ ਪੰਜਾਬ’ ਲਈ ਇੱਕ ਹੋਰ ਮੁਸੀਬਤਪੰਜਾਬ ਦੇ ਇਕ ਐਨਜੀਓ ਨੇ ਸੁਪਰੀਮ ਕੋਰਟ ‘ਚ ਕੀਤੀ ਅਰਜ਼ੀ ਦਾਖਲ
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਨੂੰ ਬੰਬੇ ਹਾਈਕੋਰਟ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਵੀ ਰਿਲੀਜ਼ ਦੀ ਰਾਹ ਵਿੱਚ ਕਈ ਅੜਿੱਕੇ ਆ ਰਹੇ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਤੋਂ ਬਾਅਦ ਹੁਣ ਪੰਜਾਬ ਦੇ ਇੱਕ ਹੋਰ ਐਨਜੀਓ ਨੇ ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ।
ਐਨਜੀਓ ਹਿਊਮਨ ਰਾਈਟਸ ਅਵੇਅਰਨੈੱਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫਿਲਮ ਪੰਜਾਬ ਦਾ ਮਾੜਾ ਚਿਹਰਾ ਵਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਨੂੰ ਸੈਂਸਰ ਬੋਰਡ ਦਾ ਫੈਸਲਾ ਮੰਨਣਾ ਚਾਹੀਦਾ ਸੀ। ਸਿਰਫ ਇੱਕ ਕੱਟ ਨਾਲ ਫਿਲਮ ਨੂੰ ਰਿਲੀਜ਼ ਨਹੀਂ ਸੀ ਕਰਨਾ ਚਾਹੀਦਾ। ਫਿਲਹਾਲ ਇਹ ਅਰਜ਼ੀ ਪੈਂਡਿੰਗ ਹੈ ਕਿਉਂਕਿ ਸੁਪਰੀਮ ਕੋਰਟ ਦੇ ਜੱਜ ਸਿਰਫ ਉਦੋਂ ਹੀ ਐਕਸ਼ਨ ਲੈਣਗੇ ਜਦ ਅਰਜ਼ੀ ਦੀ ਨੰਬਰਿੰਗ ਹੋਵੇਗੀ। ਫਿਲਮ 17 ਜੂਨ ਨੂੰ ਰਿਲੀਜ਼ ਲਈ ਤਿਆਰ ਹੈ।
ਦੂਜੇ ਪਾਸੇ ਲੁਧਿਆਣਾ ਵਿਚ ‘ਉੜਤਾ ਪੰਜਾਬ’ ਖਿਲਾਫ ਸ਼ਿਵ ਸੈਨਾ ਨੇ ਅੱਜ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਨੇ ਫਿਲਮ ਦੇ ਨਿਰਮਾਤਾ ਅਨੁਰਾਗ ਕਸ਼ਿਅਪ ਦਾ ਪੁੱਤਲਾ ਫੂਕਿਆ।  ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਫਿਲਮ ‘ਤੇ ਪਾਬੰਦੀ ਲਗਾਈ ਜਾਵੇ।

RELATED ARTICLES
POPULAR POSTS