ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੀਨੀਅਰ ਆਗੂ ਡੈਰੇਕ ਓ’ਬਰਾਇਨ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਲੋਕ ਸਭਾ ਚੋਣਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਣ ਕਿਉਂਕਿ ਭਾਜਪਾ ਦੀਆਂ ਚਾਲਾਂ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ‘ਖ਼ਤਮ’ ਕਰ ਰਹੀਆਂ ਹਨ। ਰਾਜ ਸਭਾ ਵਿੱਚ ਟੀਐੱਮਸੀ ਦੇ ਨੇਤਾ ਨੇ ਕਿਹਾ ਕਿ ਕੀ ਭਾਜਪਾ ਲੋਕਾਂ ਦਾ ਸਾਹਮਣਾ ਕਰਨ ਤੋਂ ਏਨੀ ਘਬਰਾ ਗਈ ਹੈ ਕਿ ਉਹ ਚੋਣ ਕਮਿਸ਼ਨ ਨੂੰ ‘ਆਪਣੀ ਪਾਰਟੀ ਦਫ਼ਤਰ’ ਵਿੱਚ ਤਬਦੀਲ ਕਰ ਰਹੀ ਹੈ? ਉਨ੍ਹਾਂ ‘ਐਕਸ’ ‘ਤੇ ਕਿਹਾ, ”ਭਾਜਪਾ ਦੀਆਂ ਭੈੜੀਆਂ ਚਾਲਾਂ ਭਾਰਤੀ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ਨੂੰ ਨਸ਼ਟ ਕਰ ਰਹੀਆਂ ਹਨ। ਕੀ ਭਾਜਪਾ ਲੋਕਾਂ ਦਾ ਸਾਹਮਣਾ ਕਰਨ ਤੋ ਘਬਰਾ ਗਈ ਹੈ?”