ਫਿਰ ਖਰਚਾ ਕੱਢਣ ਲਈ ਹੋਰ ਵਿਅਕਤੀਆਂ ਕੋਲ ਪੇਪਰ ਵੇਚਣ ਲੱਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀਬੀਐਸਈ ਪੇਪਰ ਲੀਕ ਮਾਮਲੇ ਵਿਚ ਲਗਾਤਾਰ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਦਿੱਲੀ ਪੁਲਿਸ ਨੂੰ ਛਾਣਬੀਣ ਵਿਚ ਪਤਾ ਲੱਗਾ ਹੈ ਕਿ ਸੀਬੀਐਸਈ ਦਾ ਪੇਪਰ ਕਰੀਬ 35 ਹਜ਼ਾਰ ਰੁਪਏ ਵਿਚ ਕਿਸੇ ਵਿਅਕਤੀ ਨੇ ਖਰੀਦਿਆ ਸੀ। ਇਸ ਰਕਮ ਨੂੰ ਜ਼ਿਆਦਾ ਦੇਖਦਿਆਂ ਉਸ ਵਿਅਕਤੀ ਨੇ ਖਰਚਾ ਪੂਰਾ ਕਰਨ ਲਈ ਇਸ ਪੇਪਰ ਨੂੰ ਅੱਗੇ ਵੇਚਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਪੇਪਰ ਖਰੀਦਣ ਵਾਲੇ ਵਿਅਕਤੀ ਨੇ ਇਸ ਨੂੰ ਫੇਸਬੁੱਕ ਜ਼ਰੀਏ ਅੱਗੇ ਕਈ ਲੋਕਾਂ ਤੱਕ ਪਹੁੰਚਾ ਦਿੱਤਾ। ਇਸ ਦੌਰਾਨ ਇਹ ਪੇਪਰ ਕਿਸੇ ਨੂੰ 5 ਹਜ਼ਾਰ ਅਤੇ ਕਿਸੇ ਨੂੰ 10 ਹਜ਼ਾਰ ‘ਚ ਵੇਚਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲੀਕ ਹੋਇਆ ਪੇਪਰ ਤਕਰੀਬਨ ਇਕ ਹਜ਼ਾਰ ਵਿਦਿਆਰਥੀਆਂ ਤੱਕ ਪਹੁੰਚ ਗਿਆ ਸੀ।
Check Also
ਅਰਵਿੰਦ ਕੇਜਰੀਵਾਲ ਨੇ ਦਿੱਲੀ ਚੋਣਾਂ ’ਚ ਮਿਲੀ ਹਾਰ ਕੀਤਾ ਸਵੀਕਾਰ
ਭਾਰਤੀ ਜਨਤਾ ਪਾਰਟੀ ਨੂੰ ਜਿੱਤ ਲਈ ਦਿੱਤੀ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਚੋਣਾਂ ਦੇ …