ਰੂਸ ਨੇ ਅਮਰੀਕਾ ਦੇ 60 ਡਿਪਲੋਮੈਟਾਂ ਨੂੰ ਦੇਸ਼ ਛੱਡ ਕੇ ਜਾਣ ਦਾ ਦਿੱਤਾ ਹੁਕਮ
ਮਾਸਕੋ/ਬਿਊਰੋ ਨਿਊਜ਼
ਇੰਗਲੈਂਡ ਵਿਚ ਰੂਸ ਦੇ ਸਾਬਕਾ ਜਾਸੂਸ ਨੂੰ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ ਵਿਚ ਰੂਸ ਦਾ ਅਮਰੀਕਾ ਨਾਲ ਵੀ ਟਕਰਾਅ ਵਧਦਾ ਜਾ ਰਿਹਾ ਹੈ। ਹੁਣ ਰੂਸ ਨੇ ਅਮਰੀਕਾ ਦੇ 60 ਡਿਪਲੋਮੈਟਾਂ ਨੂੰ 5 ਅਪ੍ਰੈਲ ਤੱਕ ਦੇਸ਼ ਛੱਡ ਕੇ ਜਾਣ ਦਾ ਹੁਕਮ ਸੁਣਾ ਦਿੱਤਾ ਹੈ। ਇਸਦੇ ਨਾਲ ਹੀ ਸਿਆਟਲ ਵਿਚ ਅਮਰੀਕੀ ਵਣਜ ਦੂਤਾਵਾਸ ਬੰਦ ਕਰਨ ਲਈ ਕਿਹਾ ਗਿਆ ਹੈ। ਸੇਂਟ ਪੀਟਰਸਬਰਗ ਦਾ ਦੂਤਾਵਾਸ ਪਹਿਲਾਂ ਹੀ ਬੰਦ ਹੋ ਚੁੱਕਾ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਰੂਸ ਦੇ 60 ਡਿਪਲੋਮੈਟਾਂ ਨੂੰ ਖੁਫੀਆ ਅਫਸਰ ਕਰਾਰ ਦਿੰਦੇ ਹੋਏ ਬਾਹਰ ਕੱਢ ਦਿੱਤਾ ਸੀ। ਰੂਸ ਨੇ ਧਮਕੀ ਦਿੱਤੀ ਹੈ ਕਿ ਉਸ ‘ਤੇ ਆਰੋਪ ਲਗਾਉਣ ਵਾਲੇ ਅਤੇ ਬ੍ਰਿਟੇਨ-ਅਮਰੀਕਾ ਦਾ ਸਾਥ ਦੇਣ ਵਾਲੇ ਦੂਜੇ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਚੇਤੇ ਰਹੇ ਕਿ ਇੰਗਲੈਂਡ ਵਿੱਚ ਰੂਸੀ ਜਾਸੂਸ ਸਰਗੇਈ ਕਰੀਪਾਲ ਨੂੰ ਲੰਘੀ 4 ਮਾਰਚ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …