2009 ਵਿੱਚ ਆਰਐੱਸਐੱਸ ਆਗੂ ਦੀ ਪਟਿਆਲਾ ‘ਚ ਹੋਈ ਸੀ ਹੱਤਿਆ
ਲੰਡਨ/ਬਿਊਰੋ ਨਿਊਜ਼ : ਯੂ.ਕੇ. ‘ਚ ਤਿੰਨ ਬਰਤਾਨਵੀ ਸਿੱਖਾਂ ਨੂੰ ਭਾਰਤ ਵਿਚ 2009 ਦੌਰਾਨ ਹੱਤਿਆ ਦੀ ਸਾਜਿਸ਼ ਰਚਣ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਯੂਕੇ ਪੁਲਿਸ ਅਨੁਸਾਰ ਇਹ ਗ੍ਰਿਫ਼ਤਾਰੀਆਂ ਵੈਸਟ ਮਿਡਲੈਂਡਜ਼ ਪੁਲਿਸ ਵਲੋਂ ਹਵਾਲਗੀ ਵਾਰੰਟਾਂ ਦੀ ਪਾਲਣਾ ਕਰਦਿਆਂ ਕੀਤੀਆਂ ਗਈਆਂ। ਤਿੰਨਾਂ ਨੂੰ ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟਸ ਕੋਰਟ ਵਿੱਚ ‘ਸਖ਼ਤ ਸ਼ਰਤਾਂ’ ਹੇਠ ਜ਼ਮਾਨਤ ਮਿਲ ਗਈ। ਬਿਆਨ ਅਨੁਸਾਰ, ”ਦੋ ਵਿਅਕਤੀ, ਉਮਰ 37 ਤੇ 40 ਸਾਲ, ਨੂੰ ਕੋਵੈਂਟਰੀ ‘ਚ ਗ੍ਰਿਫ਼ਤਾਰ ਕੀਤਾ ਗਿਆ ਅਤੇ 38 ਵਰ੍ਹਿਆਂ ਦੇ ਇੱਕ ਵਿਅਕਤੀ ਨੂੰ ਵੁਲਵਰਹੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਨੂੰ ਭਾਰਤ ਵਿੱਚ 2009 ਵਿੱਚ ਹੱਤਿਆ ਦੀ ਸਾਜਿਸ਼ ਘੜਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ।” ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ 2009 ਵਿੱਚ ਆਰਐੱਸਐੱਸ ਦੇ ਸੀਨੀਅਰ ਮੈਂਬਰ ਰੁਲਦਾ ਸਿੰਘ, ਜਿਸ ਨੂੰ ਪਟਿਆਲਾ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਹਫ਼ਤੇ ਬਾਅਦ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਦੀ ਹੱਤਿਆ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …