9.6 C
Toronto
Saturday, November 8, 2025
spot_img
Homeਦੁਨੀਆ12 ਸਾਲਾ ਲੜਕਾ ਨੀਲ ਨਈਅਰ ਵਜਾ ਲੈਂਦਾ ਹੈ 44 ਤਰ੍ਹਾਂ ਦੇ ਸਾਜ

12 ਸਾਲਾ ਲੜਕਾ ਨੀਲ ਨਈਅਰ ਵਜਾ ਲੈਂਦਾ ਹੈ 44 ਤਰ੍ਹਾਂ ਦੇ ਸਾਜ

ਐਲਕ ਗਰੋਵ : ਕੈਲੀਫੋਰਨੀਆ ਦਾ ਇਕ 12 ਸਾਲਾ ਸੰਗੀਤ ਪ੍ਰੇਮੀ ਲੜਕਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਕਸੋਫੋਨ ਤੋਂ ਲੈ ਕੇ ਸਰਸਵਤੀ ਵੀਣਾ ਸਮੇਤ 44 ਤਰ੍ਹਾਂ ਦੇ ਸਾਜ ਵਜਾਉਣ ‘ਚ ਸਮਰਥ ਇਹ ਲੜਕਾ ਨੀਲ ਨਈਅਰ ਸੰਗੀਤ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦਾ ਰਹਿਣ ਵਾਲਾ ਨੀਲ ਆਪਣੀ ਸੰਗੀਤ ਅਕਾਦਮੀ ‘ਚ ਹਰ ਰੋਜ਼ 6 ਘੰਟੇ ਰਿਆਜ਼ ਕਰਦਾ ਹੈ। ਅਕਾਦਮੀ ‘ਚ ਉਸ ਦੇ ਸਾਥੀ ਕਲਾਕਾਰ ਉਸ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਾਜ ਖਰੀਦਣ ਲਈ ਉਸ ਦੀ ਮਦਦ ਕਰਦੇ ਹਨ। ਉਹ ਸਾਰੇ ਚਾਹੁੰਦੇ ਹਨ ਕਿ ਨੀਲ 100 ਤਰ੍ਹਾਂ ਦੇ ਸਾਜ ਵਜਾਉਣਾ ਸਿੱਖ ਅਤੇ ਵਿਸ਼ਵ ਰਿਕਾਰਡ ਬਣਾਏ। ਇਹ ਇੱਛਾ ਨੀਲ ਦੀ ਵੀ ਹੈ। ਨੀਲ ਦੇ ਪਿਤਾ ਰਾਜਨ ਨਈਅਰ ਦਾ ਕਹਿਣਾ ਹੈ ਕਿ ਆਪਣੀ ਉਮਰ ਦੇ ਪਹਿਲੇ ਚਾਰ ਸਾਲਾਂ ‘ਚ ਨੀਲ ਨੂੰ ਸੰਗੀਤ ‘ਚ ਕੋਈ ਦਿਲਚਸਪੀ ਨਹੀਂ ਸੀ ਪ੍ਰੰਤੂ ਜਦੋਂ ਉਹ 5 ਸਾਲ ਦਾ ਸੀ ਤਾਂ ਉਸ ਨੇ ਆਪਣੀ ਕਲਾਸ ‘ਚ ਡਰੰਮ ਵਜਾਇਆ ਤਾਂ ਸਭ ਹੈਰਾਨ ਰਹਿ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਨੀਲ ਨੂੰ ਬਕਾਇਦਾ ਸੰਗੀਤ ਦੀ ਸਿੱਖਿਆ ਦਿਵਾਉਣੀ ਸ਼ੁਰੂ ਕੀਤੀ ਜਿਸ ਦੇ ਫਲਸਰੂਪ ਉਸ ਦੀ ਪ੍ਰਤਿਭਾ ਨਿਖਰਦੀ ਗਈ ਅਤੇ ਉਹ ਵੱਖ-ਵੱਖ ਸਾਜ ਵਜਾਉਣ ‘ਚ ਨਿਪੁੰਨ ਹੋ ਗਿਆ।

RELATED ARTICLES
POPULAR POSTS