ਵਾਸ਼ਿੰਗਟਨ/ਬਿਊਰੋ ਨਿਊਜ਼ : ਇਕ ਬੱਚੀ ਅਤੇ ਉਸ ਦੀ ਭਾਰਤੀ ਦਾਦੀ ਨੂੰ ਕਤਲ ਕਰਨ ਲਈ ਮੌਤ ਦੀ ਸਜ਼ਾ ਸਾਹਮਣਾ ਕਰ ਰਹੇ ਭਾਰਤੀ ਅਮਰੀਕੀ ਕੈਦੀ ਨੂੰ ਅਗਲੇ ਮਹੀਨੇ ਮੌਤ ਦੀ ਸਜ਼ਾ ਦੇਣ ਲਈ ਤਰੀਕ ਮੁਕੱਰਰ ਕਰ ਦਿੱਤੀ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਕਿਸੇ ਭਾਰਤੀ ਨੂੰ ਅਮਰੀਕਾ ‘ਚ ਮੌਤ ਦੀ ਸਜ਼ਾ ਦਿੱਤੀ ਜਾਵੇਗੀ। 32 ਸਾਲਾ ਰਘੂਨੰਦਨ ਯਾਂਡਮੂਰੀ ਨੂੰ 61 ਸਾਲਾ ਭਾਰਤੀ ਔਰਤ ਅਤੇ ਉਸ ਦੀ 10 ਮਹੀਨਿਆਂ ਦੀ ਪੋਤਰੀ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਵਿਚ 2014 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਨੂੰ ਫਿਰੌਤੀ ਲਈ ਅਗਵਾ ਕਰਕੇ ਕਤਲ ਕਰਨ ਦੀ ਯੋਜਨਾ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ। ਸਥਾਨਕ ਅਧਿਕਾਰੀਆਂ ਨੇ ਯਾਂਡਮੂਰੀ ਦੀ ਮੌਤ ਦੀ ਸਜ਼ਾ ਲਈ 23 ਫਰਵਰੀ ਦੀ ਤਰੀਕ ਮੁਕੱਰਰ ਕੀਤੀ ਹੈ । ਉਸ ਨੂੰ ਥੋੜ੍ਹੇ ਦਿਨਾਂ ਦੀ ਰਾਹਤ ਮਿਲਣ ਦੀ ਸੰਭਾਵਾਨਾ ਹੈ ਕਿਉਂਕਿ ਪੈਨਸਲਵੇਨੀਆ ਦੇ ਗਵਰਨਰ ਟਾਮ ਵੋਲਫ ਨੇ 2015 ਵਿਚ ਮੌਤ ਦੀ ਸਜ਼ਾ ‘ਤੇ ਅਣਮਿੱਥੇ ਸਮੇਂ ਲਈ ਰੋਕ ਲਾ ਦਿੱਤੀ ਸੀ। ਯਾਂਡਮੂਰੀ ਪਹਿਲਾ ਭਾਰਤੀ-ਅਮਰੀਕੀ ਹੈ ਜਿਹੜਾ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਆਂਧਰਾ ਪ੍ਰਦੇਸ਼ ਦਾ ਵਾਸੀ ਯਾਂਡਮੂਰੀ ਐਚ-1ਬੀ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਕਾਨੂੰਨ ਮੁਤਾਬਕ ਜਦੋਂ ਗਵਰਨਰ ਫਾਂਸੀ ਦੇ ਵਾਰੰਟ ‘ਤੇ ਨਿਸਚਿਤ ਸਮੇਂ ਦੀ ਅੰਦਰ ਦਸਤਖਤ ਨਾ ਕਰੇ ਤਾਂ ਕੁਰੈਕਸ਼ਨਲ ਵਿਭਾਗ ਦੇ ਸਕੱਤਰ ਕੋਲ 30 ਦਿਨ ਦਾ ਸਮਾਂ ਹੁੰਦਾ ਹੈ ਜਿਸ ਦੇ ਅੰਦਰ-ਅੰਦਰ ਉਹ ਫਾਂਸੀ ਲਈ ਨੋਟਿਸ ਜਾਰੀ ਕਰਦਾ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …