24 ਘੰਟਿਆਂ ‘ਚ ਆਏ 3 ਹਜ਼ਾਰ ਤੋਂ ਵੱਧ ਮਾਮਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਹਿਰ ਮਚਾਉਣ ਤੋਂ ਬਾਅਦ ਹੁਣ ਕਰੋਨਾ ਵਾਇਰਸ ਨੇ ਭਾਰਤ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਅੰਦਰ ਲੰਘੇ 24 ਘੰਟਿਆਂ ਦੌਰਾਨ 3390 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 103 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 56 ਹਜ਼ਾਰ ਤੋਂ ਪਾਰ ਚਲੀ ਗਈ ਹੈ ਅਤੇ ਭਾਰਤ ਵਿੱਚ ਇਸ ਖ਼ਤਰਨਾਕ ਵਾਇਰਸ ਕਾਰਨ 1886 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਵਿਸ਼ਵ ਭਰ ‘ਚ ਕਰੋਨਾ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ ਵੀ 39 ਲੱਖ ਤੋਂ ਪਾਰ ਜਾ ਚੁੱਕਿਆ ਹੈ ਜਦਕਿ ਕਰੋਨਾ ਕਾਰਨ 2 ਲੱਖ 70 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਅਮਰੀਕਾ ਸਭ ਤੋਂ ਮੋਹਰੀ ਹੈ ਜਿੱਥੇ ਹੁਣ ਤੱਕ ਕਰੋਨਾ ਵਾਇਰਸ ਕਾਰਨ 76 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਬ੍ਰਿਟੇਨ ਵਿਚ 30 ਹਜ਼ਾਰ ਤੋਂ ਵੱਧ, ਇਟਲੀ ਵਿਚ 29 ਹਜ਼ਾਰ ਤੋਂ ਵੱਧ, ਸਪੇਨ ਵਿਚ 26 ਹਜ਼ਾਰ ਤੋਂ ਵੱਧ, ਫਰਾਂਸ ਵਿਚ 25 ਹਜ਼ਾਰ ਤੋਂ ਵੱਧ, ਬ੍ਰਾਜ਼ੀਲ ਵਿਚ 9 ਹਜ਼ਾਰ ਤੋਂ ਵੱਧ ਅਤੇ ਜਰਮਨੀ ਵਿਚ 7 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਕਾਰਨ ਜਾਨ ਚਲੀ ਗਈ ਹੈ।