18.8 C
Toronto
Monday, June 22, 2026
spot_img
Homeਦੁਨੀਆਪਾਕਿਸਤਾਨ 'ਚ ਕ੍ਰਿਕਟ ਖਿਡਾਰੀ ਦੀ ਬਾਊਂਸਰ ਲੱਗਣ ਨਾਲ ਮੌਤ

ਪਾਕਿਸਤਾਨ ‘ਚ ਕ੍ਰਿਕਟ ਖਿਡਾਰੀ ਦੀ ਬਾਊਂਸਰ ਲੱਗਣ ਨਾਲ ਮੌਤ

ਪਾਕਿ ਕ੍ਰਿਕਟ ਬੋਰਡ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਮਰਦਾਨ ਸ਼ਹਿਰ ਵਿਚ ਇਕ ਕਲੱਬ ਮੈਚ ਦੌਰਾਨ ਨੌਜਵਾਨ ਕ੍ਰਿਕਟ ਖਿਡਾਰੀ ਦੀ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਹੈ। ਜੂਬੈਰ ਅਹਿਮਦ ਨਾਮ ਦਾ ਇਹ ਕ੍ਰਿਕਟਰ 14 ਅਗਸਤ ਨੂੰ ਪਾਕਿਸਤਾਨ ਦੇ ਅਜ਼ਾਦੀ ਦਿਵਸ ਵਾਲੇ ਦਿਨ ਇਕ ਕਲੱਬ ਮੈਚ ਵਿਚ ਖੇਡ ਰਿਹਾ ਸੀ। ਇਸੇ ਦੌਰਾਨ ਸਿਰ ‘ਤੇ ਗੇਂਦ ਨਾਲ ਉਸਦੀ ਮੌਤ ਹੋ ਗਈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਆਫੀਸ਼ੀਅਲ ਟਵਿੱਟਰ ‘ਤੇ ਇਸ ਘਟਨਾ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਪਾਕਿ ਕ੍ਰਿਕਟ ਬੋਰਡ ਨੇ ਟਵੀਟ ਕੀਤਾ ਕਿ ਜੂਬੈਰ ਦੀ ਮੌਤ ਇਕ ਵਾਰ ਇਸ ਗੱਲ ਨੂੰ ਯਾਦ ਦਿਵਾਉਂਦੀ ਹੈ ਕਿ ਕ੍ਰਿਕਟ ਖੇਡਦੇ ਸਮੇਂ ਬੈਟਿੰਗ ਦੌਰਾਨ ਹੈਲਮਟ ਪਹਿਨਣਾ ਜ਼ਰੂਰੀ ਹੈ।

RELATED ARTICLES
POPULAR POSTS