ਹਿਊਸਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਵਿਦਿਆਰਥਣ ਨੇ ਕਰੋਨਾ ਵਾਇਰਸ ਨਾਲ ਮੁਕਾਬਲੇ ਦੀ ਦਿਸ਼ਾ ਵਿਚ ਆਪਣੀ ਖੋਜ ਲਈ 25 ਹਜ਼ਾਰ ਡਾਲਰ (ਕਰੀਬ 18 ਲੱਖ ਰੁਪਏ) ਦਾ ਇਨਾਮ ਜਿੱਤਿਆ ਹੈ। ਉਸ ਦੀ ਇਸ ਖੋਜ ਨਾਲ ਕਰੋਨਾ ਲਈ ਇਲਾਜ ਮੁਹੱਈਆ ਹੋ ਸਕਦਾ ਹੈ। ਟੈਕਸਾਸ ਦੇ ਫ੍ਰਿਸਕੀ ਵਿਚ ਰਹਿਣ ਵਾਲੀ 14 ਸਾਲਾਂ ਦੀ ਅਨਿਕਾ ਚੇਬਰੋਲੂ ਨੇ ਥ੍ਰੀਐੱਮ ਯੰਗ ਸਾਇੰਟਿਸਟ ਚੈਲੰਜ ਮੁਕਾਬਲੇ ਵਿਚ ਜਿੱਤ ਦਰਜ ਕੀਤੀ ਹੈ। ਅੱਠਵੀਂ ਵਿਚ ਪੜ੍ਹਨ ਵਾਲੀ ਅਨਿਕਾ ਨੇ ਇਕ ਅਜਿਹੇ ਮੋਲੀਕਿਊਲ ਦੀ ਖੋਜ ਕੀਤੀ ਹੈ ਜੋ ਕਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ਨਾਲ ਜੁੜ ਸਕਦਾ ਹੈ। ਇਸ ਤਰੀਕੇ ਨਾਲ ਕਰੋਨਾ ਲਈ ਇਲਾਜ ਵਿਕਸਿਤ ਕੀਤਾ ਜਾ ਸਕਦਾ ਹੈ। ਇਹ ਘਾਤਕ ਵਾਇਰਸ ਆਪਣੇ ਇਸੇ ਪ੍ਰੋਟੀਨ ਰਾਹੀਂ ਆਪਣਾ ਇਨਫੈਕਸ਼ਨ ਫੈਲਾਉਂਦਾ ਹੈ। ਅਨਿਕਾ ਨੇ ਦੱਸਿਆ ਕਿ ਉਹ ਪਿਛਲੇ ਸਾਲ ਇਨਫਲੂਏਂਜਾ ਨਾਲ ਗੰਭੀਰ ਰੂਪ ਤੋਂ ਪੀੜਤ ਸੀ। ਇਸ ਲਈ ਉਹ ਇਸ ਦਾ ਇਲਾਜ ਲੱਭਣਾ ਚਾਹੁੰਦੀ ਸੀ। ਹਾਲਾਂਕਿ ਬਾਅਦ ਵਿਚ ਕਰੋਨਾ ਮਹਾਮਾਰੀ ਸ਼ੁਰੂ ਹੋਣ ਪਿੱਛੋਂ ਉਸ ਨੇ ਆਪਣਾ ਇਰਾਦਾ ਬਦਲ ਦਿੱਤਾ ਸੀ। ਅਮਰੀਕੀ ਕੰਪਨੀ ਥ੍ਰੀਐੱਮ ਵੱਲੋਂ ਕਰਵਾਏ ਗਏ ਇਸ ਮੁਕਾਬਲੇ ਦੇ ਫਾਈਨਲ ਵਿਚ ਅਨਿਕਾ ਸਮੇਤ 10 ਮੁਕਾਬਲੇਬਾਜ਼ ਪੁੱਜੇ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …