
ਪਾਕਿਸਤਾਨ ਦਾ ਰਹਿਣ ਵਾਲਾ ਆਰੋਪੀ ਗ੍ਰਿਫਤਾਰ
ਦੁਬਈ/ਬਿਊਰੋ ਨਿਊਜ਼
ਦੁਬਈ ਵਿਚ ਗੁਜਰਾਤ ਦੇ ਪਤੀ-ਪਤਨੀ ਦੀ ਲੁੱਟ ਦੌਰਾਨ ਹੱਤਿਆ ਕਰ ਦਿੱਤੀ ਗਈ। ਂਿੲਸ ਹੱਤਿਆ ਦੇ ਆਰੋਪ ਵਿਚ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਆਰੋਪੀ ਪੌਸ਼ ਇਲਾਕੇ ਵਿਚ ਗੁਜਰਾਤੀ ਜੋੜੇ ਦੇ ਘਰ ਚੋਰੀ ਦੇ ਇਰਾਦੇ ਨਾਲ ਦਾਖਲ ਹੋਇਆ ਸੀ। ਜਦੋਂ ਪਤੀ-ਪਤਨੀ ਨੇ ਚੋਰੀ ਕਰਨ ਆਏ ਨੌਜਵਾਨ ਦਾ ਵਿਰੋਧ ਕੀਤਾ ਤਾਂ ਉਸ ਨੇ ਇਨ੍ਹਾਂ ਦੋਵਾਂ ਦੀ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੀ ਬੇਟੀ ‘ਤੇ ਵੀ ਚਾਕੂ ਨਾਲ ਹਮਲਾ ਕੀਤਾ। ਆਰੋਪੀ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਸੀ ਇਹ ਪਰਿਵਾਰ ਬਹੁਤ ਅਮੀਰ ਹੈ ਅਤੇ ਇਸ ਲਈ ਉਸ ਨੇ ਲੁੱਟ ਦੀ ਸਾਜਿਸ਼ ਰਚੀ। ਧਿਆਨ ਰਹੇ ਕਿ ਆਰੋਪੀ ਦੋ ਸਾਲ ਪਹਿਲਾਂ ਇਸੇ ਘਰ ਵਿਚ ਮੈਨਟੀਨੈਂਸ ਦਾ ਕੰਮ ਕਰਨ ਲਈ ਵੀ ਆਇਆ ਸੀ।