ਕਿਹਾ, ਇਸਮਾਲਿਕ ਸਟੇਟ ਨੂੰ ਖਤਮ ਕਰਨਾ ਉਹਨਾਂ ਦਾ ਹੈ ਪ੍ਰਮੁੱਖ ਏਜੰਡਾ
ਵਾਈਟ ਹਾਊਸ ‘ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਖਿਆ ਕਿ ਇਸਲਾਮਿਕ ਸਟੇਟ ਨੂੰ ਖ਼ਤਮ ਕਰਨਾ ਉਨ੍ਹਾਂ ਦਾ ਪ੍ਰਮੁੱਖ ਏਜੰਡਾ ਹੈ। ਵਾਈਟ ਹਾਊਸ ਵਿੱਚ ਦੇਸ਼ ਦੇ ਪ੍ਰਮੁੱਖ ਸੈਨਿਕ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ ਓਬਾਮਾ ਨੇ ਆਖਿਆ ਕਿ ਆਈ.ਐਸ. ਦੇ ਵਿੱਤੀ ਸਰੋਤਾਂ ਨੂੰ ਤੋੜਨਾ ਤੇ ਉਸ ਦੇ ਢਾਂਚੇ ਨੂੰ ਤੋੜਨ ਵਿੱਚ ਉਨ੍ਹਾਂ ਨੂੰ ਲਗਾਤਾਰ ਕਾਮਯਾਬੀ ਮਿਲ ਰਹੀ ਹੈ। ਓਬਾਮਾ ਨੇ ਆਖਿਆ ਕਿ ਇਰਾਕ ਤੇ ਸੀਰੀਆ ਵਿੱਚੋਂ ਆਈ.ਐਸ. ਦੇ ਪੈਰ ਉਖੜਨੇ ਸ਼ੁਰੂ ਹੋ ਗਏ ਹਨ। ਇਸ ਲਈ ਅਮਰੀਕਾ ਦੀ ਆਈ.ਐਸ. ਖ਼ਿਲਾਫ਼ ਕਾਰਵਾਈ ਜਾਰੀ ਹੈ ਤੇ ਪੂਰੀ ਤਰ੍ਹਾਂ ਇਸ ਦਹਿਸ਼ਤਗਰਦੀ ਸੰਗਠਨ ਨੂੰ ਖ਼ਤਮ ਕਰਕੇ ਦਮ ਲਵਾਂਗੇ।
Check Also
ਪਾਕਿਸਤਾਨ ਵਿਚ ਕਰਾਚੀ ਦੀ ਜੇਲ੍ਹ ’ਚੋਂ 216 ਕੈਦੀ ਭੱਜੇ
ਭੂਚਾਲ ਤੋਂ ਬਾਅਦ ਹਫੜਾ-ਦਫੜੀ ਦੌਰਾਨ ਮੇਨ ਗੇਟ ਰਾਹੀਂ ਕੈਦੀ ਫਰਾਰ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਕਰਾਚੀ …