1.5 C
Toronto
Monday, February 16, 2026
spot_img
Homeਦੁਨੀਆਅਸੀਂ ਭਾਰਤ ਤੇ ਪਾਕਿ ਦਰਮਿਆਨ ਪਰਮਾਣੂ ਜੰਗ ਰੋਕੀ : ਟਰੰਪ

ਅਸੀਂ ਭਾਰਤ ਤੇ ਪਾਕਿ ਦਰਮਿਆਨ ਪਰਮਾਣੂ ਜੰਗ ਰੋਕੀ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਨੂੰ ਰੋਕ ਦਿੱਤਾ ਹੈ। ਡੋਨਲਡ ਟਰੰਪ ਨੇ ਵਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੇ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਲਈ ਮਦਦ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਨੂੰ ਸਮਝਾਇਆ ਕਿ ਜੇ ਜੰਗ ਨਾ ਰੋਕੀ ਤਾਂ ਅਮਰੀਕਾ ਵਪਾਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਹ ਜੰਗਬਾਦੀ ਸਥਾਈ ਰਹੇਗੀ। ਦੋਵਾਂ ਦੇਸ਼ਾਂ ਕੋਲ ਬਹੁਤ ਸਾਰੇ ਪਰਮਾਣੂ ਹਥਿਆਰ ਹਨ ਤੇ ਜੇ ਇਹ ਜੰਗ ਨਾ ਰੋਕੀ ਹੁੰਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਲੱਖਾਂ ਲੋਕ ਮਾਰੇ ਜਾ ਸਕਦੇ ਸਨ। ਟਰੰਪ ਨੇ ਦੋਵਾਂ ਦੇਸ਼ਾਂ ਨੂੰ ਕਿਹਾ ਕਿ ਜੇ ਉਹ ਜੰਗ ਰੋਕਦੇ ਹਨ ਤਾਂ ਅਮਰੀਕਾ ਉਨ੍ਹਾਂ ਨਾਲ ਵਪਾਰ ਹੋਰ ਵਧਾਏਗਾ ਜੇ ਉਹ ਜੰਗ ਨਹੀਂ ਰੋਕਦੇ ਤਾਂ ਅਮਰੀਕਾ ਵਪਾਰ ਨਹੀਂ ਕਰੇਗਾ।

RELATED ARTICLES
POPULAR POSTS