15 C
Toronto
Monday, May 18, 2026
spot_img
HomeਕੈਨੇਡਾFrontਜੰਗ ਖਤਮ ਕਰਨ ਨੂੰ ਲੈ ਕੇ ਅਮਰੀਕਾ ਦੀਆਂ ਪੰਜ  ਸ਼ਰਤਾਂ - ਇਰਾਨ...

ਜੰਗ ਖਤਮ ਕਰਨ ਨੂੰ ਲੈ ਕੇ ਅਮਰੀਕਾ ਦੀਆਂ ਪੰਜ  ਸ਼ਰਤਾਂ – ਇਰਾਨ ਦੀ ਇਕ ਮੀਡੀਆ ਏਜੰਸੀ ਦਾ ਦਾਅਵਾ


ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਇਰਾਨ ਨਾਲ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਲਈ ਪੰਜ ਵੱਡੀਆਂ ਸ਼ਰਤਾਂ ਰੱਖੀਆਂ ਹਨ। ਇਰਾਨ ਦੀ ਇਕ ਮੀਡੀਆ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਇਰਾਨ ਨੂੰ ਬੰਬਾਰੀ ਨਾਲ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦੇਵੇਗਾ। ਨਾਲ ਹੀ ਮੰਗ ਕੀਤੀ ਹੈ ਕਿ ਇਰਾਨ ਆਪਣੇ 400 ਕਿਲੋਗਰਾਮ ਐਨਰਿਚਡ  ਯੂਰੇਨੀਅਮ ਅਮਰੀਕਾ ਨੂੰ ਸੌਂਪੇ। ਇਸੇ ਤਰ੍ਹਾਂ ਅਮਰੀਕਾ ਦੀ ਇਕ ਸ਼ਰਤ ਹੋਰ ਦੱਸੀ ਗਈ ਹੈ ਕਿ ਇਰਾਨ ਵਿਚ ਸਿਰਫ ਇਕ ਪ੍ਰਮਾਣੂ ਸੈਂਟਰ ਹੀ ਚਾਲੂ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਮਰੀਕਾ, ਇਰਾਨ ਦੀ ਫਰੀਜ਼ ਹੋਈ ਵਿਦੇਸ਼ੀ ਸੰਪਤੀ ਵਿਚੋਂ 25 ਫੀਸਦੀ ਤੋਂ ਜ਼ਿਆਦਾ ਰਕਮ ਜਾਰੀ ਕਰਨ ਦੇ ਪੱਖ ਵਿਚ ਨਹੀਂ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਾਸ਼ਿੰਗਟਨ ਚਾਹੁੰਦਾ ਹੈ ਕਿ ਲਿਬਨਾਨ ਸਣੇ ਸਾਰੇ ਮੋਰਚਿਆਂ ’ਤੇ ਯੁੱਧ ਖਤਮ ਕਰਨ ਦਾ ਮੁੱਦਾ ਗੱਲਬਾਤ ਦੇ ਜ਼ਰੀਏ ਹੱਲ ਕੀਤਾ ਜਾਵੇ। ਹਾਲਾਂਕਿ ਇਨ੍ਹਾਂ ਸ਼ਰਤਾਂ ’ਤੇ ਅਮਰੀਕਾ ਜਾਂ ਇਰਾਨ ਵਲੋਂ ਕੋਈ ਵੀ ਅਧਿਕਾਰਕਤ ਪੁਸ਼ਟੀ ਨਹੀਂ ਕੀਤੀ ਗਈ ਹੈ।

RELATED ARTICLES
POPULAR POSTS