Breaking News
Home / ਕੈਨੇਡਾ / Front / ਪਾਕਿ ਦੇ ਆਗੂ ਫਵਾਦ ਨੇ ਰਾਹੁਲ, ਕੇਜਰੀਵਾਲ ਤੇ ਮਮਤਾ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਪਾਕਿ ਦੇ ਆਗੂ ਫਵਾਦ ਨੇ ਰਾਹੁਲ, ਕੇਜਰੀਵਾਲ ਤੇ ਮਮਤਾ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਕਿਹਾ : ਮੋਦੀ ਦੀ ਹਾਰ ਨਾਲ ਭਾਰਤ-ਪਾਕਿ ਦੇ ਰਿਸ਼ਤੇ ਸੁਧਰਨਗੇ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹੁਸੈਨ ਚੌਧਰੀ ਲਗਾਤਾਰ ਭਾਰਤ ਦੀਆਂ ਚੋਣਾਂ ’ਤੇ ਬਿਆਨਬਾਜ਼ੀ ਕਰ ਰਹੇ ਹਨ। ਫਵਾਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਵਿਚ ਹੋ ਰਹੀਆਂ ਆਮ ਚੋਣਾਂ ਵਿਚ ਨਰਿੰਦਰ ਮੋਦੀ ਹਾਰ ਜਾਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਹਰ ਵਿਅਕਤੀ ਇਹ ਚਾਹੁੰਦਾ ਹੈ ਕਿ ਨਰਿੰਦਰ ਮੋਦੀ ਹਾਰ ਜਾਏ ਤਾਂ ਹੀ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸੁਧਰਨਗੇ। ਫਵਾਦ ਨੇ ਕਿਹਾ ਕਿ ਪਾਕਿਸਤਾਨ ਦੇ ਆਮ ਲੋਕਾਂ ਵਿਚ ਭਾਰਤ ਪ੍ਰਤੀ ਨਫਰਤ ਨਹੀਂ ਹੈ, ਪਰ ਭਾਰਤ ਵਿਚ ਆਰ.ਐਸ.ਐਸ. ਅਤੇ ਭਾਜਪਾ ਲਗਾਤਾਰ ਪਾਕਿਸਤਾਨ ਦੇ ਲਈ ਲੋਕਾਂ ਦੇ ਦਿਲਾਂ ਵਿਚ ਨਫਰਤ ਭਰ ਰਹੀ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਦੋਵੇਂ ਦੇਸ਼ਾਂ ਦੇ ਆਮ ਲੋਕਾਂ ਦੇ ਲਈ ਚੰਗਾ ਨਹੀਂ ਹੈ। ਫਵਾਦ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸੋਚ ਕੱਟੜ ਹੈ ਅਤੇ ਉਨ੍ਹਾਂ ਦੀ ਹਾਰ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਮੋਦੀ ਨੂੰ ਹਰਾਏਗਾ, ਚਾਹੇ ਉਹ ਰਾਹੁਲ ਹੋਵੇ, ਕੇਜਰੀਵਾਲ ਹੋਵੇ ਜਾਂ ਮਮਤਾ ਬੈਨਰਜੀ ਹੋਵੇ, ਉਨ੍ਹਾਂ ਨੂੰ ਸ਼ੁਭ ਕਾਮਨਾਵਾਂ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …