27.1 C
Toronto
Sunday, June 14, 2026
spot_img
Homeਦੁਨੀਆਸਿੱਧੂ ਦੇ ਹੱਕ 'ਚ ਉੱਤਰੇ ਭਗਵੰਤ ਮਾਨ

ਸਿੱਧੂ ਦੇ ਹੱਕ ‘ਚ ਉੱਤਰੇ ਭਗਵੰਤ ਮਾਨ

ਤਲਵੰਡੀ ਸਾਬੋ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਗੱਲ ਕਰਦਿਆਂ ਕਿਹਾ ਉਨ੍ਹਾਂ ਪਾਕਿਸਤਾਨ ਫੇਰੀ ਦੌਰਾਨ ਫੌਜੀ ਜਰਨੈਲ ਨੂੰ ਜੱਫੀ ਪਾ ਕੇ ਕੁਝ ਵੀ ਗਲਤ ਨਹੀਂ ਕੀਤਾ। ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਪਾਕਿਸਤਾਨੀ ਫੌਜੀ ਜਰਨੈਲ ਦੇ ਕਹੇ ਅਨੁਸਾਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਾਲਾ ਲਾਂਘਾ ਖੁੱਲ੍ਹਦਾ ਹੈ ਤਾਂ ਜਰਨੈਲ ਨੂੰ ਜੱਫੀ ਪਾ ਕੇ ਨਵਜੋਤ ਸਿੱਧੂ ਨੇ ਕੁਝ ਗਲਤ ਨਹੀਂ ਕੀਤਾ, ਕਿਉਂਕਿ ਸਿੱਧੂ ਉੱਥੇ ਨਿੱਜੀ ਦੌਰੇ ‘ਤੇ ਗਏ ਸੀ ਨਾ ਕਿ ਮੰਤਰੀ ਹੋਣ ਨਾਤੇ।

RELATED ARTICLES
POPULAR POSTS