-11 C
Toronto
Wednesday, January 21, 2026
spot_img
Homeਦੁਨੀਆਮੋਦੀ ਨੇ ਇਮਰਾਨ ਨੂੰ ਚਿੱਠੀ ਲਿਖ ਕੇ ਦਿੱਤੀ ਵਧਾਈ

ਮੋਦੀ ਨੇ ਇਮਰਾਨ ਨੂੰ ਚਿੱਠੀ ਲਿਖ ਕੇ ਦਿੱਤੀ ਵਧਾਈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਲਿਖ ਕੇ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਧਾਈ ਦਿੱਤੀ ਹੈ। ਚਿੱਠੀ ਵਿਚ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਲਈ ਕੁਝ ਵੀ ਨਹੀਂ ਲਿਖਿਆ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਸ਼ਾਇਦ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਗੱਲਬਾਤ ਲਈ ਸੰਦੇਸ਼ ਦਿੱਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਰਾਸ਼ਟਰ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿਚ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਸੁਧਾਰਨ ਦੀ ਗੱਲ ਕਹੀ ਸੀ।
ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਨੂੰ ਆਪਣੇ ਸਾਰੇ ਗੁਆਂਢੀਆਂ ਨਾਲ ਵਧੀਆ ਸਬੰਧ ਰੱਖਣ ਦੀ ਦਿਸ਼ਾ ਵਿਚ ਕੰਮ ਕਰਨਾ ਪਵੇਗਾ ਕਿਉਂਕਿ ਇਸ ਤੋਂ ਬਿਨਾ ਦੇਸ਼ ਵਿਚ ਸ਼ਾਂਤੀ ਲਿਆਉਣਾ ਸੰਭਵ ਨਹੀਂ ਹੈ।
ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਦੇਸ਼ ਮੰਤਰਾਲਾ
ਪਾਰਟੀ ਦੇ ਤਰਜਮਾਨ ਅਨੁਸਾਰ ਫਰੋਗ ਨਾਸੀਮ (ਕਾਨੂੰਨ ਤੇ ਨਿਆਂ), ਤਾਰਿਕ ਬਸ਼ੀਰ ਚੀਮਾ (ਰਾਜਾਂ ਤੇ ਸਰਹੱਦੀ ਖੇਤਰ), ਸ਼ਿਰੀਨ ਮਜ਼ਾਰੀ (ਮਨੁੱਖੀ ਅਧਿਕਾਰ), ਗੁਲਾਮ ਸਰਵਰ ਖਾਨ (ਪੈਟਰੋਲੀਅਮ),ਜ਼ੂਬਾਇਦਾ ਜਲਾਲ (ਰੱਖਿਆ ਉਤਪਾਦਨ), ਫ਼ਵਾਦ ਅਹਿਮਦ (ਸੂਚਨਾ ਤੇ ਪ੍ਰਸਾਰਣ), ਪ੍ਰਵੇਜ਼ ਖੱਟਕ (ਰੱਖਿਆ), ਆਮੀਰ ਮਹਿਮੂਦ ਕਿਆਨੀ (ਸਿਹਤ), ਸ਼ਾਹ ਮਹਿਮੂਦ ਕੁਰੈਸ਼ੀ (ਵਿਦੇਸ਼ ਮਾਮਲੇ) , ਆਸਿਦ ਉਮਰ (ਵਿੱਤ), ਸ਼ੇਖ ਰਸ਼ੀਦ ਅਹਿਮਦ (ਰੇਲਵੇ), ਫੇਹਮਿਦਾ ਮਿਰਜ਼ਾ (ਅੰਤਰ ਸੂਬਾਈ ਸਹਿਯੋਗ), ਖ਼ਾਲਿਦ ਮਕਬੂਲ ਸਦੀਕੀ (ਸੂਚਨਾ ਤਕਨੀਕੀ), ਸਫ਼ਾਕਤ ਮਹਿਮੂਦ (ਸਿੱਖਿਆ), ਨੂਰ ਉਲ ਹਸਨ ਕਾਦਰੀ (ਧਾਰਮਿਕ) ਮਾਮਲੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪੰਜ ਸਲਾਹਕਾਰ ਵੀ ਨਿਯੁਕਤ ਕੀਤੇ ਹਨ।

RELATED ARTICLES
POPULAR POSTS