ਅੰਤਿਮ ਰਸਮਾਂ ਵੀ ਸਿੱਖ ਨੌਜਵਾਨ ਵੱਲੋਂ ਹੀ ਕੀਤੀਆਂ ਗਈਆਂ
ਰੋਮ (ਇਟਲੀ) : ਸਿੱਖ ਨੌਜਵਾਨ ਬਿਕਰਮਜੀਤ ਸਿੰਘ ਵਿੱਕੀ, ਜੋ ਇਟਲੀ ਦੇ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਮੋਤਾ ਵਿੱਚ ਰਹਿੰਦਾ ਹੈ, ਕਰੋਨਾ ਸੰਕਟ ਦੌਰਾਨ ਇਟਲੀ ਦੇ ਪੁਲੀਸ ਪ੍ਰਸ਼ਾਸਨ, ਮਿਊਂਸਿਪਲ ਕਮੇਟੀ ਅਤੇ ਡਾਕਟਰੀ ਟੀਮ ਦੇ ਨਾਲ ਮੂਹਰੇ ਹੋ ਕੇ ਸਮੁੱਚੇ ਭਾਈਚਾਰੇ ਦੀ ਬਿਨਾਂ ਕਿਸੇ ਖੌਫ਼ ਤੋਂ ਨਿਸ਼ਕਾਮ ਸੇਵਾ ਨਿਭਾਅ ਕੇ ਇਟਾਲੀਅਨ ਭਾਈਚਾਰੇ ਲਈ ਵੱਖਰੀ ਮਿਸਾਲ ਬਣ ਰਿਹਾ ਹੈ। ਇਟਲੀ ਦੇ ਲੋਕ ਜਿੱਥੇ ਇਸ ਪੰਜਾਬੀ ਨੌਜਵਾਨ ਨੂੰ ਸਲਾਮ ਕਰ ਰਹੇ ਹਨ ਉਥੇ ਹੀ ਇਸ ਸ਼ਲਾਘਾਯੋਗ ਕਾਰਜ ਲਈ ਉਸ ਨੂੰ ਅਸੀਸਾਂ ਵੀ ਦੇ ਰਹੇ ਹਨ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਇਟਲੀ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਇਟਾਲੀਅਨ ਅਮਲੇ ਨਾਲ ਰਹਿ ਕੇ ਸੇਵਾ ਕਰ ਰਿਹਾ ਹੈ। ਮ੍ਰਿਤਕ ਭਾਵੇਂ ਕਿਸੇ ਵੀ ਧਰਮ, ਮਜ਼ਹਬ ਜਾਂ ਕਿਸੇ ਵੀ ਦੇਸ਼ ਦਾ ਹੋਵੇ ਪਰ ਉਸ ਲਈ ਸਭ ਗੁਰੂ ਪਿਆਰੇ ਹੀ ਹਨ। ਜਦੋਂ ਵੀ ਐਮਰਜੈਂਸੀ ਦੌਰਾਨ ਕਿਸੇ ਮਰੀਜ਼ ਨੂੰ ਕਿਸੇ ਵੱਡੇ ਹਸਪਤਾਲ ਲੈ ਕੇ ਜਾਣਾ ਹੁੰਦਾ ਤਾਂ ਉਹ ਹੈਲੀਕਾਪਟਰ ਚਲਾਉਣ ਦੀ ਸੇਵਾ ਵੀ ਕਰਦਾ ਹੈ।
ਬਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਬੀਤੇ ਦਿਨਾਂ ਵਿੱਚ ਇਟਲੀ ਵਿੱਚ ਜਿਨ੍ਹਾਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਕਰੋਨਾ ਨਾਲ ਹੋਈਆਂ ਸਨ, ਉਨ੍ਹਾਂ ਦੀਆਂ ਅੰਤਿਮ ਰਸਮਾਂ ਵੀ ਉਸ ਵੱਲੋਂ ਹੀ ਕੀਤੀਆਂ ਗਈਆਂ ਹਨ। ਉਸ ਵੱਲੋਂ ਸ਼ਹਿਰਾਂ ਤੋਂ ਬਾਹਰ ਵੱਸਦੇ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਆਦਿ ਵੀ ਮੁਫ਼ਤ ਵੰਡੇ ਜਾ ਰਹੇ ਹਨ। ਇਟਲੀ ‘ਚ ਇਸ ਸਿੱਖ ਨੌਜਵਾਨ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਬਹੁਤ ਸ਼ਲਾਘਾ ਹੋ ਰਹੀ ਹੈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …