Breaking News
Home / ਭਾਰਤ / ਸੁਪਰੀਮ ਕੋਰਟ ਨੇ ‘ਯੂਟਿਊਬ’ ਦੀ ਵਰਤੋਂ ਨੂੰ ਅਸਥਾਈ ਦੱਸਿਆ

ਸੁਪਰੀਮ ਕੋਰਟ ਨੇ ‘ਯੂਟਿਊਬ’ ਦੀ ਵਰਤੋਂ ਨੂੰ ਅਸਥਾਈ ਦੱਸਿਆ

ਕਿਹਾ : ਅਦਾਲਤ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਨ ਲਈ ਆਪਣਾ ‘ਪਲੈਟਫਾਰਮ’ ਹੋਵੇਗਾ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਅਦਾਲਤ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ (ਸਿੱਧੇ ਪ੍ਰਸਾਰਨ) ਲਈ ਉਸ ਦਾ ਆਪਣਾ ‘ਪਲੇਟਫਾਰਮ’ ਹੋਵੇਗਾ ਅਤੇ ਇਸ ਉਦੇਸ਼ ਲਈ ਯੂਟਿਊਬ ਦੀ ਵਰਤੋਂ ਅਸਥਾਈ ਹੈ। ਚੀਫ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਉਦੋਂ ਕਹੀ ਜਦੋਂ ਸਾਬਕਾ ਭਾਜਪਾ ਆਗੂ ਕੇ.ਐੱਨ. ਗੋਵਿੰਦਾਚਾਰੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੁਪਰੀਮ ਕੋਰਟ ਦੀ ਕਾਰਵਾਈ ਦਾ ‘ਕਾਪੀਰਾਈਟ’ ਯੂਟਿਊਬ ਵਰਗੇ ਨਿੱਜੀ ਪਲੇਟਫਾਰਮ ਨੂੰ ਨਹੀਂ ਸੌਂਪਿਆ ਜਾ ਸਕਦਾ। ਐਡਵੋਕੇਟ ਵਿਰਾਗ ਗੁਪਤਾ ਨੇ ਬੈਂਚ ਨੂੰ ਕਿਹਾ, ‘‘ਯੂਟਿਊਬ ਨੇ ਸਪੱਸ਼ਟ ਤੌਰ ’ਤੇ ਵੈੱਬਕਾਸਟ ਲਈ ਕਾਪੀਰਾਈਟ ਦੀ ਮੰਗ ਕੀਤੀ ਹੈ।’’ ਬੈਂਚ ਵਿੱਚ ਜਸਟਿਸ ਐੱਸ. ਰਵਿੰਦਰ ਭੱਟ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਵੀ ਸ਼ਾਮਲ ਹਨ। ਸੀਜੇਆਈ ਨੇ ਕਿਹਾ ਕਿ ਇਹ ਸ਼ੁਰੂਆਤੀ ਪੜਾਅ ਹੈ। ਸਾਡੇ ਕੋਲ ਯਕੀਨੀ ਤੌਰ ’ਤੇ ਸਾਡਾ ਆਪਣਾ ਪਲੈਟਫਾਰਮ ਹੋਵੇਗਾ। ਅਸੀਂ ਇਸ (ਕਾਪੀਰਾਈਟ ਮੁੱਦੇ) ਦਾ ਧਿਆਨ ਰੱਖਾਂਗੇ।’’ ਬੈਂਚ ਨੇ ਗੋਵਿੰਦਾਚਾਰੀਆ ਦੀ ਅੰਤਰਿਮ ਪਟੀਸ਼ਨ ’ਤੇ ਸੁਣਵਾਈ ਲਈ ਅਗਲੀ ਤਰੀਕ 17 ਅਕਤੂਬਰ ਤੈਅ ਕੀਤੀ ਹੈ।

 

 

Check Also

ਹਰਿਆਣਵੀ ਗਾਇਕਾ ਅਤੇ ਡਾਂਸਲਰ ਸਪਨਾ ਚੌਧਰੀ ਅਤੇ ਪਰਿਵਾਰ ਖਿਲਾਫ ਮਾਮਲਾ ਦਰਜ

ਭਾਬੀ ਤੋਂ ਦਾਜ ’ਚ ਕਰੇਟਾ ਗੱਡੀ ਮੰਗਣ ਦਾ ਆਰੋਪ ਪਲਵਲ/ਬਿਊਰੋ ਨਿਊਜ਼ : ਹਰਿਆਣਵੀ ਗਾਇਕਾ ਅਤੇ …