ਅਸ਼ਵਨੀ ਸ਼ਰਮਾ ਨੇ ਕੈਪਟਨ ਦਾ ਕੀਤਾ ਸਵਾਗਤ
ਚੰਡੀਗੜ੍ਹ/ਬਿੳੂਰੋ ਨਿੳੂਜ਼
ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਪੁੱਜਣ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸਵਾਗਤ ਕੀਤਾ। ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੱਦੀ ਗਈ ਕੋਰ ਗਰੁੱਪ ਅਤੇ ਸੂਬੇ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਸ਼ਾਮਲ ਹੋਏ ਹਨ। ਭਾਜਪਾ ਦੀ ਮੀਟਿੰਗ ’ਚ ਕੈਪਟਨ ਨੂੰ ਆਪਣੇ ਪੁਰਾਣੇ ਸਾਥੀ ਸੁਨੀਲ ਜਾਖੜ ਅਤੇ ਰਾਜ ਕੁਮਾਰ ਵੇਰਕਾ ਵੀ ਦਿਸੇ। ਕਾਂਗਰਸ ’ਚ ਰਹਿੰਦੇ ਹੋਏ ਦੋ ਵਾਰ ਪੰਜਾਬ ਦੀ ਕਮਾਨ ਸੰਭਾਲ ਚੁੱਕੇ 80 ਸਾਲਾ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ’ਚ ਆਉਣ ਨਾਲ ਭਾਜਪਾ ਵੀ ਉਤਸ਼ਾਹਿਤ ਹੈ ਕਿਉਂਕਿ ਉਨ੍ਹਾਂ ਨੂੰ ਇਕ ਤਜਰਬੇਕਾਰ ਸਾਥੀ ਮਿਲ ਗਿਆ ਹੈ। ਪੰਜਾਬ ’ਚ ਸਿਰਫ਼ ਦੋ ਹੀ ਅਜਿਹੇ ਆਗੂ ਹਨ ਜੋ ਸਿਆਸਤ ਦੇ ਮਹਾਨ ਯੋਧੇ ਮੰਨੇ ਜਾਂਦੇ ਹਨ। ਇਕ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਦੂਜੇ ਹਨ ਕੈਪਟਨ ਅਮਰਿੰਦਰ ਸਿੰਘ। ਕੈਪਟਨ ਕੋਲ ਪ੍ਰਸ਼ਾਸਨਿਕ ਕੰਮਾਂ ਦਾ ਵੀ ਕਾਫੀ ਤਜਰਬਾ ਹੈ। ਧਿਆਨ ਰਹੇ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ, ਸੁਨੀਾਲ ਜਾਖੜ ਅਤੇ ਰਾਜ ਕੁਮਾਰ ਵੇਰਕਾ ਕਾਂਗਰਸ ਦੀਆਂ ਸਟੇਜਾਂ ’ਤੇ ਬੋਲਦੇ ਸਨ ਅਤੇ ਹੁਣ ਇਹ ਆਗੂ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਇਨ੍ਹਾਂ ਸਾਰੇ ਆਗੂਆਂ ਨੂੰ ਭਾਜਪਾ ਦੀ ਮੀਟਿੰਗ ਵਿਚ ਦੇਖ ਕੇ ਸਿਆਸੀ ਮਾਹੌਲ ਵਿਚ ਕੁਝ ਹੈਰਾਨੀ ਜਿਹੀ ਹੋ ਰਹੀ ਸੀ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …