12.8 C
Toronto
Thursday, September 24, 2026
spot_img
Homeਪੰਜਾਬਡੇਰਾ ਸਿਰਸਾ ਦੀ ਅਰਬਾਂ ਦੀ ਜਾਇਦਾਦ 'ਤੇ ਵੀ ਹਾਈਕੋਰਟ ਦੀ ਨਜ਼ਰ

ਡੇਰਾ ਸਿਰਸਾ ਦੀ ਅਰਬਾਂ ਦੀ ਜਾਇਦਾਦ ‘ਤੇ ਵੀ ਹਾਈਕੋਰਟ ਦੀ ਨਜ਼ਰ

ਡੇਰਾ ਸਿਰਸਾ ਦੀ ਅਰਬਾਂ ਦੀ ਜਾਇਦਾਦ ‘ਤੇ ਵੀ ਹਾਈਕੋਰਟ ਦੀ ਨਜ਼ਰਹਾਈਕੋਰਟ ਨੇ ਈ.ਡੀ. ਨੂੰ ਗੈਰਕਾਨੂੰਨੀ ਧਨ ਦੀ ਜਾਂਚ ਕਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦੀ ਕਰੋੜਾਂ-ਅਰਬਾਂ ਦੀ ਜਾਇਦਾਦ ਤੇ ਕਾਰੋਬਾਰ ਵੀ ਹਾਈਕੋਰਟ ਦੀ ਨਜ਼ਰੀ ਚੜ੍ਹ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਡੇਰਾ ਸਿਰਸਾ ਦੇ ਗ਼ੈਰ-ਕਾਨੂੰਨੀ ਧਨ ਦੀ ਜਾਂਚ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਬਾਲੀਵੁੱਡ ਫਿਲਮਾਂ ਵਿੱਚ ਲਾਏ ਧਨ ਦੀ ਜਾਂਚ ਕਰਕੇ ਇਸ ਦੀ ਰਿਪੋਰਟ ਅਦਾਲਤ ਨੂੰ ਸੌਂਪੀ ਜਾਵੇ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵੀ ਰਾਮ ਰਹੀਮ ਦੀਆਂ ਬਾਲੀਵੁੱਡ ਫਿਲਮਾਂ ਵਿੱਚ ਕਾਲਾ ਧਨ ਲੱਗਾ ਹੈ। ਇਹ ਧਨ ਕਈ ਵੱਡੇ ਸਿਆਸੀ ਲੀਡਰਾਂ ਦਾ ਵੀ ਹੈ। ਇਹ ਖੁਲਾਸਾ ਹੋਣ ਮਗਰੋਂ ਹੀ ਅਦਾਲਤ ਨੇ ਮਾਮਲੇ ਦੀ ਪੂਰੀ ਜਾਂਚ ਦਾ ਹੁਕਮ ਦਿੱਤਾ ਹੈ।

 

RELATED ARTICLES
POPULAR POSTS