ਜਰਨੈਲ ਸਿੰਘ ਬੋਲੇ – 2022 ਦੀਆਂ ਚੋਣਾਂ ਵਿਚ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ
ਮੋਗਾ/ਬਿਊਰੋ ਨਿਊਜ਼
ਪੰਜਾਬ ਨੂੰ ਸਮੇਂ ਦੇ ਹਾਕਮਾਂ ਨੇ ਬੇਰੁਜ਼ਗਾਰੀ ਦੇ ਪਿੰਜਰੇ ‘ਚ ਬੰਦ ਕਰਕੇ ਰੱਖਿਆ ਹੋਇਆ ਹੈ ਤਾਂ ਕਿ ਲੋਕ ਆਪਣੇ ਹੱਕਾਂ ਦੀ ਆਵਾਜ਼ ਨਾ ਬਣ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੋਗਾ ‘ਚ ਕੀਤਾ। ਇਸ ਮੌਕੇ ਭਗਵੰਤ ਨਾਲ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਤੇ ਰਾਘਵ ਚੱਢਾ ਵੀ ਸਨ। ਉਨ੍ਹਾਂ ਨਗਰ ਨਿਗਮ ਲਈ ਚੋਣ ਲੜੇ ਉਮੀਦਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਅਗਲੀਆਂ ਚੋਣਾਂ ਤਕੜੇ ਹੋ ਕੇ ਲੜੀਏ ਤਾਂ ਜੋ ਸਰਮਾਏਦਾਰਾਂ ਨੂੰ ਹਰਾ ਸਕੀਏ। ਜਰਨੈਲ ਸਿੰਘ ਨੇ ਕਿਹਾ ਕਿ ਕੌਂਸਲ ਚੋਣਾਂ ਦੌਰਾਨ ਪੰਜਾਬ ‘ਚ ਕਾਂਗਰਸੀਆਂ ਨੇ ਉਹ ਸਭ ਕੁਝ ਕੀਤਾ ਜੋ ਕਾਂਗਰਸ ਗੁੰਡਾਗਰਦੀ ਕਰਕੇ ਕਰਨਾ ਚਾਹੁੰਦੀ ਸੀ। ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ‘ਚ 2022 ਦੀਆਂ ਚੋਣਾਂ ਦਿੱਲੀ ‘ਚ ਕੀਤੇ ਵਿਕਾਸ ਕਾਰਜਾਂ ‘ਤੇ ਲੜੇਗੀ ਤੇ ਜਿੱਤ ਪ੍ਰਾਪਤ ਕਰੇਗੀ।

