Breaking News
Home / ਪੰਜਾਬ / ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲੀ ਜੈਡ ਪਲੱਸ ਸੁਰੱਖਿਆ

ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲੀ ਜੈਡ ਪਲੱਸ ਸੁਰੱਖਿਆ

10 ਕਮਾਂਡੋ ਅਤੇ 55 ਪੁਲਿਸ ਮੁਲਾਜ਼ਮ ਕਰਨਗੇ ਜੱਜ ਦੀ ਰੱਖਿਆ
ਚੰਡੀਗੜ੍ਹ/ਬਿਊਰੋ ਨਿਊਜ਼
ਰਾਮ ਰਹੀਮ ਵਿਰੁੱਧ ਫੈਸਲਾ ਦੇਣ ਵਾਲੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੂੰ ਸਭ ਤੋਂ ਜ਼ਿਆਦਾ ਸਖ਼ਤ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ਛਤਰੀ ਤਹਿਤ ਨੈਸ਼ਨਲ ਸਕਿਉਰਿਟੀ ਗਾਰਡ ਦੇ 10 ਕਮਾਂਡੋ ਤੇ 55 ਪੁਲਿਸ ਮੁਲਾਜ਼ਮ ਜੱਜ ਜਗਦੀਪ ਸਿੰਘ ਦੀ ਰੱਖਿਆ ਕਰਨਗੇ।
ਚੇਤੇ ਰਹੇ ਕਿ ਐਨ.ਐਸ.ਜੀ. ਭਾਰਤ ਦੇ ਉਨ੍ਹਾਂ ਵਿਸ਼ੇਸ਼ ਰੱਖਿਆ ਬਲਾਂ ਵਿੱਚੋਂ ਇੱਕ ਹਨ ਜੋ ਸਖ਼ਤ ਸੁਰੱਖਿਆ ਦੇਣ ਲਈ ਜਾਣੇ ਜਾਂਦੇ ਹਨ। ਇਹ ਸਿੱਧੇ ਤੌਰ ‘ਤੇ ਗ੍ਰਹਿ ਮੰਤਰਾਲਾ ਦੇ ਅਧੀਨ ਆਉਂਦੇ ਹਨ ਤੇ ਵੀ.ਆਈ.ਪੀ. ਸੁਰੱਖਿਆ ਦਾ ਜ਼ਿੰਮਾ ਐਨ.ਐਸ.ਜੀ. ਨੂੰ ਸੌਂਪਿਆ ਜਾਂਦਾ ਹੈ।

 

Check Also

ਪੰਜਾਬ ਸਰਕਾਰ ਵੱਲੋਂ ਕਰਵਾਈ ਜਾਵੇਗੀ ਮਹਿਲਾਵਾਂ ਦੀ ਕੈਂਸਰ ਸਕਰੀਨਿੰਗ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ …