21.2 C
Toronto
Sunday, September 6, 2026
spot_img
Homeਪੰਜਾਬਕਲਯੁਗੀ ਮਾਂ : ਪਹਿਲਾਂ ਲਈ ਧੀ ਦੀ ਜਾਨ ਫਿਰ ਤੋੜੀਆਂ ਹੱਡੀਆਂ

ਕਲਯੁਗੀ ਮਾਂ : ਪਹਿਲਾਂ ਲਈ ਧੀ ਦੀ ਜਾਨ ਫਿਰ ਤੋੜੀਆਂ ਹੱਡੀਆਂ

ਕਲਯੁਗੀ ਮਾਂ : ਪਹਿਲਾਂ ਲਈ ਧੀ ਦੀ ਜਾਨ ਫਿਰ ਤੋੜੀਆਂ ਹੱਡੀਆਂਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਿਚ ਗੁੱਸੇ ਵਿਚ ਆਈ ਮਹਿਲਾ ਨੇ 7 ਸਾਲ ਦੀ ਸੌਤੇਲੀ ਬੇਟੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਅਤੇ ਉਸ ਨੂੰ ਛੱਪੜ ਕਿਨਾਰੇ ਸੁੱਟ ਦਿੱਤਾ। ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਅਗਵਾ ਦੀ ਅਜਿਹੀ ਕਹਾਣੀ ਰਚੀ ਕਿ ਪੁਲਿਸ ਵੀ 30 ਘੰਟੇ ਤੱਕ ਉਲਝਦੀ ਰਹੀ। ਫਿਰ ਪੁਲਿਸ ਵਾਲਿਆਂ ਨੂੰ ਅਜਿਹਾ ਸੁਰਾਗ ਮਿਲਿਆ ਅਤੇ ਸਖਤੀ ਨਾਲ ਪੁੱਛਗਿੱਛ ਕਰਨ ‘ਤੇ ਮਹਿਲਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਦੋਸ਼ੀ ਮਹਿਲਾ ਜੋਤੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਬੱਚੀ ਅਭਿਰੋਜਪ੍ਰੀਤ ਕੌਰ ਦੇ ਤਕੀਏ ਨਾਲ ਸਾਹ ਬੰਦ ਕੀਤੇ, ਜਦੋਂ ਉਸਨੇ ਦਮ ਤੋੜ ਦਿੱਤਾ ਤਾਂ ਲਾਸ਼ ਨੂੰ ਡੰਡੇ ਨਾਲ ਕੁੱਟਦੇ ਹੋਏ ਸਿਰ, ਹੱਥ, ਪੈਰਾਂ ਦੀਆਂ ਹੱਡੀਆਂ ਤੋੜ ਦਿੱਤੀਆਂ। ਫਿਰ ਬੋਰੀ ਵਿਚ ਲਾਸ਼ ਨੂੰ ਲੈ ਕੇ ਛੱਪੜ ਦੇ ਕਿਨਾਰੇ ਕੂੜੇ ਦੇ ਢੇਰ ‘ਤੇ ਸੁੱਟ ਆਈ।
ਘਰ ‘ਚ ਇਕੱਲੀ ਰਹਿੰਦਿਆਂ ਵਾਰਦਾਤ ਨੂੰ ਦਿੱਤਾ ਅੰਜਾਮ
ਬੱਚੀ ਅਭਿਰੋਜ਼ਪ੍ਰੀਤ ਕੌਰ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪਹਿਲੀ ਪਤਨੀ ਕੋਲੋਂ ਤਲਾਕ ਲੈ ਕੇ ਪੰਜ ਸਾਲ ਪਹਿਲਾਂ ਜੋਤੀ ਨਿਵਾਸੀ ਡੱਲੇਕੇ ਨਾਲ ਦੂਜਾ ਵਿਆਹ ਕਰਵਾਇਆ ਸੀ। ਪਹਿਲੀ ਪਤਨੀ ਕੋਲ ਬੇਟੀ ਅਭਿਰੋਜਪ੍ਰੀਤ ਹੋਈ ਸੀ, ਜੋ ਉਸਦੇ ਨਾਲ ਰਹਿੰਦੀ ਸੀ। ਪਰ ਜੋਤੀ ਉਸ ਨੂੰ ਪਸੰਦ ਨਹੀਂ ਕਰਦੀ ਸੀ। ਤਿੰਨ ਮਹੀਨੇ ਪਹਿਲਾਂ ਜੋਤੀ ਕੋਲ ਇਕ ਬੇਟੀ ਹੋਈ। ਇਸੇ ਦੌਰਾਨ ਪਿਛਲੀ ਦਿਨੀਂ ਉਸਦੀ ਮਾਂ ਨੂੰ ਬਿਮਾਰ ਹੋਣ ਦੇ ਕਾਰਨ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਸੋਮਵਾਰ ਨੂੰ ਪੂਰਾ ਪਰਿਵਾਰ ਹਸਪਤਾਲ ਵਿਚ ਸੀ, ਜਦਕਿ ਅਭਿਰੋਜਪ੍ਰੀਤ ਅਤੇ ਉਸਦੀ ਸੌਤੇਲੀ ਮਾਂ ਜੋਤੀ ਘਰ ਵਿਚ ਸੀ। ਇਸੇ ਦੌਰਾਨ ਸ਼ਾਮ ਦੇ ਸਮੇਂ ਜੋਤੀ ਅਭਿਰੋਜਪ੍ਰੀਤ ਨੂੰ ਦਾਦੀ ਦੇ ਕਮਰੇ ਵਿਚ ਲੈ ਗਈ ਅਤੇ ਉਸਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।

 

RELATED ARTICLES
POPULAR POSTS