Home / ਪੰਜਾਬ / ਸਿੱਖ ਆਗੂ ਰਾਦੇਸ਼ ਸਿੰਘ ਟੋਨੀ ਨੇ ਪਰਿਵਾਰ ਸਮੇਤ ਛੱਡਿਆ ਪਾਕਿਸਤਾਨ

ਸਿੱਖ ਆਗੂ ਰਾਦੇਸ਼ ਸਿੰਘ ਟੋਨੀ ਨੇ ਪਰਿਵਾਰ ਸਮੇਤ ਛੱਡਿਆ ਪਾਕਿਸਤਾਨ

ਸਿੱਖ ਭਾਈਚਾਰੇ ਨੂੰ ਮੱਦਦ ਲਈ ਕੀਤੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਘੱਟ ਗਿਣਤੀਆਂ ‘ਤੇ ਤਸ਼ੱਦਦ ਦੀਆਂ ਰਿਪੋਰਟਾਂ ਨੂੰ ਪੁਖ਼ਤਾ ਕਰਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਇਸਦੇ ਚੱਲਦਿਆਂ ਆਮ ਚੋਣਾਂ ਵਿਚ ਪੇਸ਼ਾਵਰ ਤੋਂ ਚੋਣ ਲੜਨ ਵਾਲੇ ਸਿੱਖ ਆਗੂ ਰਾਦੇਸ਼ ਸਿੰਘ ਉਰਫ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਦਿੱਤਾ ਹੈ। ਰਾਦੇਸ਼ ਦੇ ਦੇਸ਼ ਛੱਡਣ ਦੀਆਂ ਖਬਰਾਂ ਪਿਛਲੇ ਦੋ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ। ਇਸ ਸਬੰਧੀ ਅੱਜ ਉਸ ਨੇ ਕਿਸੇ ਅਣਦੱਸੀ ਥਾਂ ਤੋਂ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਤੇ ਉਸਦੇ ਪਰਿਵਾਰ ਨੂੰ ਮੌਜੂਦਾ ਥਾਂ ਤੋਂ ਜਲਦ ਤੋਂ ਜਲਦ ਕਿਸੇ ਸੁਰੱਖਿਅਤ ਥਾਂ ‘ਤੇ ਸ਼ਿਫਟ ਕੀਤਾ ਜਾਵੇ। ਆਪਣੀ ਵੀਡੀਓ ਵਿਚ ਰਾਦੇਸ਼ ਸਿੰਘ ਨੇ ਕਿਹਾ ਕਿ 2018 ਦੀਆਂ ਚੋਣਾਂ ਮਗਰੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਤੋਂ ਤੰਗ ਆ ਕੇ ਉਹ ਲਾਹੌਰ ਸ਼ਿਫਟ ਹੋ ਗਿਆ ਸੀ ਪਰ ਹੁਣ ਮਜਬੂਰ ਹੋ ਕੇ ਉਸਨੇ ਆਪਣਾ ਮੁਲਕ ਛੱਡ ਦਿੱਤਾ ਹੈ ਤੇ ਜਿਥੇ ਇਸ ਵੇਲੇ ਉਹ ਹੈ, ਉਥੇ ਸੁਰੱਖਿਅਤ ਹੈ।

Check Also

ਸੰਗਰੂਰ ਦੇ ਪਿੰਡ ਜੰਡਾਲੀ ‘ਚ ਵੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਫਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਤੇ ਜੱਲਾ ‘ਚ ਬੇਅਦਬੀਆਂ ਦੇ ਦੋਸ਼ੀ ਨੂੰ ਪੰਜ ਦਿਨਾਂ …