ਟੋਰਾਂਟੋ/ਡਾ. ਝੰਡ : ਮੈਰਾਥਨ ਦੌੜਾਕ ਜੋ ਹਰ ਹਫ਼ਤੇ ਕਿਸੇ ਨਾ ਕਿਸੇ ਫੁੱਲ/ਹਾਫ਼-ਮੈਰਾਥਨ ਜਾਂ 10 ਕਿਲੋਮੀਟਰ ਦੌੜਾਂ ਵਿਚ ਅਕਸਰ ਭਾਗ ਲੈਂਦਾ ਹੈ, ਨੇ ਇਸ ਹਫ਼ਤੇ ਸ਼ਨੀਵਾਰ 20 ਜੁਲਾਈ ਨੂੰ ਟੋਰਾਂਟੋ ਵਿਚ ਹੋਈ ‘ਐੱਮ.ਈ.ਸੀ. ਟੋਰਾਂਟੋ ਰੇਸ ਫ਼ੋਰ’ ਨਾਮਕ ਦੌੜ ਵਿਚ ਉਤਸ਼ਾਹ ਪੂਰਵਕ ਹਿੱਸਾ ਲਿਆ। ਇਹ ਦੌੜ 7 ਕਿਲੋਮੀਟਰ ਲੰਮੀ ਸੀ ਅਤੇ ਇਸ ਵਿਚ ਕੁਲ 240 ਦੌੜਾਕਾਂ ਨੇ ਹਿੱਸਾ ਲਿਆ। ਇਸ ਦੌੜ ਦੀ ਖ਼ਾਸੀਅਤ ਇਹ ਸੀ ਕਿ ਇਸ ਦੇ ਲਈ ਨਿਰਧਾਰਿਤ ਕੀਤਾ ਗਿਆ ਰੂਟ ਟੋਰਾਂਟੋ ਨੇੜਲੇ ਜੰਗਲ ਦੇ ਓਭੜ-ਖਾਬੜ ਰਸਤੇ ਵਿੱਚੋਂ ਗੁਜ਼ਰਦਾ ਸੀ ਜਿਸ ਵਿਚ ਕਈ ਥਾਈਂ ਛੋਟੇ-ਵੱਡੇ ਪੱਥਰ ਅਤੇ ਰੁੱਖਾਂ ਦੀਆਂ ਟਾਹਣੀਆਂ ਦੇ ਟੁਕੜੇ ਖਿੱਲਰੇ ਹੋਏ ਸਨ। ਇਹ ਰਸਤਾ ਕਈ ਥਾਈਂ ਏਨਾ ਛੋਟਾ ਸੀ ਕਿ ਇਹ ਪਗਡੰਡੀ ਹੀ ਜਾਪਦਾ ਸੀ ਜਿਸ ਉੱਪਰ ਇਕ ਸਮੇਂ ਇਕ ਹੀ ਦੌੜਾਕ ਦੌੜ ਸਕਦਾ ਸੀ। ਇਸ ਲਈ ਇਸ ਦੌੜ ਵਿਚ ਸਮੇਂ ਦੀ ਬਹੁਤੀ ਮਹੱਤਤਾ ਨਹੀਂ ਸੀ, ਸਗੋਂ ਇਸ ਵਿਚ ਭਾਗ ਲੈਣਾ ਅਤੇ ਇਸ ਨੂੰ ਪੂਰਾ ਕਰਨਾ ਹੀ ਮਹੱਤਵਪੂਰਨ ਸੀ। ਫਿਰ ਵੀ ਬਿੱਬ ਨੰਬਰ 1469 ਨਾਲ ਦੌੜ ਕੇ 51 ਸਾਲਾ ਸੰਜੂ ਗੁਪਤਾ ਇਸ ਦੌੜ ਲਈੰ ਕੇਵਲ 51 ਮਿੰਟ 23 ਸਕਿੰਟ ਦਾ ਸਮਾਂ ਲਿਆ ਅਤੇ ਉਹ ਓਵਰ-ਆਲ 157ਵੇਂ ਨੰਬਰ ‘ਤੇ ਰਿਹਾ। ਇਸ ਦੌੜ ਵਿਚ ਭਾਗ ਲੈਣ ਵਾਲੇ 108 ਮਰਦਾਂ ਵਿੱਚੋਂ ਉਹ 80ਵੇਂ ਨੰਬਰ ‘ਤੇ ਸੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …