Breaking News
Home / ਕੈਨੇਡਾ / ਕੈਨੇਡਾ ਨੂੰ ਅਗਸਤ ਵਿੱਚ ਮਿਲਣਗੀਆਂ ਫਾਈਜ਼ਰ ਦੀਆਂ 9 ਮਿਲੀਅਨ ਡੋਜ਼

ਕੈਨੇਡਾ ਨੂੰ ਅਗਸਤ ਵਿੱਚ ਮਿਲਣਗੀਆਂ ਫਾਈਜ਼ਰ ਦੀਆਂ 9 ਮਿਲੀਅਨ ਡੋਜ਼

ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਫਾਈਜ਼ਰ-ਬਾਇਓਐਨਟੈਕ ਦੀਆਂ 9.1 ਮਿਲੀਅਨ ਡੋਜ਼ਾਂ ਸਕਿਓਰ ਕਰ ਲਈਆਂ ਗਈਆਂ ਹਨ ਤੇ ਇਹ ਅਗਸਤ ਵਿੱਚ ਸਾਨੂੰ ਮਿਲ ਜਾਣਗੀਆਂ। ਇਸਦੇ ਨਾਲ ਹੀ ਟਰੂਡੋ ਨੇ ਆਖਿਆ ਕਿ ਸਤੰਬਰ ਵਿੱਚ ਸਾਨੂੰ ਤਿੰਨ ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣਗੀਆਂ।
ਇਸ ਤੋਂ ਭਾਵ ਇਹ ਹੈ ਕਿ ਕੈਨੇਡਾ ਨੂੰ ਸਪਲਾਇਅਰ ਕੋਲੋਂ ਹਰ ਹਫਤੇ ਦੋ ਮਿਲੀਅਨ ਡੋਜ਼ਾਂ ਗਰਮੀਆਂ ਦੇ ਅੰਤ ਤੱਕ ਮਿਲਦੀਆਂ ਰਹਿਣਗੀਆਂ। ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਹਫਤਾਵਾਰੀ ਖੇਪ ਦੇ ਵੇਰਵੇ ਦੀ ਘਾਟ ਕਾਰਨ ਸਮੁੱਚੀ ਵੈਕਸੀਨ ਦੀ ਗਿਣਤੀ ਵਿੱਚ ਗੜਬੜੀ ਹੋਣ ਤੋਂ ਬਾਅਦ ਚਿੰਤਾ ਖੜ੍ਹੀ ਹੋ ਗਈ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਮੌਡਰਨਾ ਉੱਤੇ ਦਬਾਅ ਪਾਇਆ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਆਪਣੀ ਡਲਿਵਰੀ ਸਥਿਰ ਕਰੇ। ਇਸ ਹਫਤੇ ਕੈਨੇਡਾ ਨੂੰ ਸਪਲਾਇਅਰ ਤੋਂ 500,000 ਡੋਜ਼ਾਂ ਹਾਸਲ ਹੋਣਗੀਆਂ ਤੇ ਇਹ ਦੋ ਹਿੱਸਿਆ ਵਿੱਚ ਆਉਣਗੀਆਂ। ਇਸ ਤੋਂ ਇਲਾਵਾ 14 ਜੂਨ ਵਾਲੇ ਹਫਤੇ ਦੌਰਾਨ 1.5 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ। ਹੈਲਥ ਕੈਨੇਡਾ ਅਜੇ ਵੀ ਅਪਰੈਲ ਵਿੱਚ ਆਈ ਜੌਹਨਸਨ ਐਂਡ ਜੌਹਨਸਨ ਦੀ ਖੇਪ ਦਾ ਮੁਲਾਂਕਣ ਕਰ ਰਹੀ ਹੈ। ਇਹ ਖੇਪ ਅਪਰੈਲ ਦੇ ਅੰਤ ਵਿੱਚ ਆਈ ਸੀ।
ਇਹ ਵੈਕਸੀਨ ਜਿਸ ਬਾਲਟੀਮੋਰ ਪਲਾਂਟ ਵਿੱਚ ਤਿਆਰ ਹੋਈ ਸੀ ਉੱਥੇ ਕੁਆਲਿਟੀ ਕੰਟਰੋਲ ਕਾਰਨ ਇਸ ਵੈਕਸੀਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜੂਨ ਦੇ ਅੰਤ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਇੱਕ ਮਿਲੀਅਨ ਡੋਜ਼ਾਂ ਹੋਰ ਮਿਲਣ ਦੀ ਉਮੀਦ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …