Breaking News
Home / ਕੈਨੇਡਾ / Front / ਟੈਕਸਸ ਵਿੱਚ ਹੋਏ ਹਾਦਸੇ ਵਿੱਚ ਨੌਂ ਹਲਾਕ ਓਨਟਾਰੀਓ ਦੇ ਦੋ ਵਿਦਿਆਰਥੀ ਜ਼ਖ਼ਮੀ

ਟੈਕਸਸ ਵਿੱਚ ਹੋਏ ਹਾਦਸੇ ਵਿੱਚ ਨੌਂ ਹਲਾਕ ਓਨਟਾਰੀਓ ਦੇ ਦੋ ਵਿਦਿਆਰਥੀ ਜ਼ਖ਼ਮੀ

ਟੈਕਸਸ ਵਿੱਚ ਹੋਏ ਹਾਦਸੇ ਵਿੱਚ ਓਨਟਾਰੀਓ ਦੇ ਗੌਲਫ ਦੇ ਦੋ ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਦਕਿ ਇਸ ਹਾਦਸੇ ਵਿੱਚ ਨੌਂ ਲੋਕ ਮਾਰੇ ਗਏ। ਟੈਕਸਸ ਦੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਅਨੁਸਾਰ ਇਹ ਹਾਦਸਾ ਸਿਟੀ ਆਫ ਐਂਡਰਿਊਂ ਤੋਂ 15 ਕਿਲੋਮੀਟਰ ਪੂਰਬ ਵੱਲ ਰਾਤੀਂ 8:15 ਵਜੇ ਵਾਪਰਿਆ। ਅ

ਧਿਕਾਰੀਆਂ ਅਨੁਸਾਰ ਡੌਜ 2500 ਪਿੱਕਅੱਪ ਟਰੱਕ ਦੋ ਲੇਨ ਵਾਲੀ ਸੜਕ ਦੀ ਸੈਂਟਰ ਲਾਈਨ ਪਾਰ ਕਰਦਾ ਹੋਇਆ ਦੂਜੇ ਪਾਸੇ ਜਾ ਵੜਿਆ ਤੇ ਸਾਹਮਣੇ ਤੋਂ ਆ ਰਹੀ ਫੋਰਡ ਟਰਾਂਜਿ਼ਟ ਵੈਨ, ਜਿਸ ਵਿੱਚ ਯੂਨੀਵਰਸਿਟੀ ਆਫ ਸਾਊਥਵੈਸਟ ਦੀ ਮੈਨਜ਼ ਤੇ ਵੁਮਨਜ਼ ਗੌਲਫ ਟੀਮਾਂ ਸਵਾਰ ਸਨ, ਨਾਲ ਜਾ ਟਕਰਾਇਆ।ਟੱਕਰ ਐਨੀ ਜ਼ਬਰਦਸਤ ਸੀ ਕਿ ਦੋਵਾਂ ਗੱਡੀਆਂ ਨੂੰ ਅੱਗ ਲੱਗ ਗਈ।

ਡੌਜ 2500 ਪਿੱਕਅੱਪ ਟਰੱਕ ਵਿੱਚ ਸਵਾਰ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ।ਫੋਰਡ ਪੈਸੰਜਰ ਵੈਨ ਵਿੱਚ ਸਵਾਰ ਛੇ ਵਿਦਿਆਰਥੀਆਂ ਤੇ ਇੱਕ ਫੈਕਲਟੀ ਮੈਂਬਰ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ।

ਇਹ ਜਾਣਕਾਰੀ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਦਿੱਤੀ। ਅਧਿਕਾਰੀਆਂ ਅਨੁਸਾਰ ਫੋਰਡ ਪੈਸੰਜਰ ਵੈਨ ਟੈਕਸਸ ਵਿੱਚ ਗੌਲਫ ਟੂਰਨਾਮੈਂਟ ਤੋਂ ਬਾਅਦ ਕੈਂਪਸ ਪਰਤ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੈਸੰਜਰ ਵੈਨ ਵਿੱਚ ਸਵਾਰ ਓਨਟਾਰੀਓ ਦੇ ਦੋ ਵਿਦਿਆਰਥੀ ਹੀ ਜਿਊਂਦੇ ਬਚੇ ਹਨ ਪਰ ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਹੈ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਲੁਬਕ ਵਿੱਚ ਯੂਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ।ਉਨ੍ਹਾਂ ਦੀ ਪਛਾਣ ਮਿਸੀਸਾਗਾ ਦੇ 19 ਸਾਲਾ ਡੇਅਟਨ ਪ੍ਰਾਈਸ ਤੇ ਕਿੰਗਸਟਨ ਦੇ ਨੇੜੇ ਐਮਹਰਸਟਵਿਊ ਦੇ 20 ਸਾਲਾ ਹੇਡਨ ਅੰਡਰਹਿੱਲ ਵਜੋਂ ਹੋਈ ਹੈ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …