ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਟਾ ਦੇ
ਜਹਾਜ਼ ਨਿਰਮਾਣ ਪਲਾਂਟ ਦਾ ਕੀਤਾ ਉਦਘਾਟਨ

ਵਡੋਦਰਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਾਟਾ ਦੇ ਜਹਾਜ਼ ਨਿਰਮਾਣ ਪਲਾਂਟ ਦਾ ਗੁਜਰਾਤ ਦੇ ਵਡੋਦਰਾ ਵਿਚ ਉਦਘਾਟਨ ਕੀਤਾ। ਇਸ ਦੌਰਾਨ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਤਨ ਟਾਟਾ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਨੇ ਇਕ ਮਹਾਨ ਪੁੱਤਰ ਗੁਆ ਦਿੱਤਾ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਵੀ ਇਸ ਮੌਕੇ ਰਤਨ ਟਾਟਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਅੱਜ ਦੇਸ਼ ਵਿਚ ਹਵਾਈ ਜਹਾਜ਼ ਬਣਾਉਣ ਵਾਲੇ ਪਲਾਂਟ ਸ਼ੁਰੂ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇ ਰਤਨ ਟਾਟਾ ਅੱਜ ਸਾਡੇ ਵਿਚਕਾਰ ਹੁੰਦੇ ਤਾਂ ਬਹੁਤ ਖੁਸ਼ ਹੁੰਦੇ, ਪਰ ਜਿੱਥੇ ਉਨ੍ਹਾਂ ਦੀ ਆਤਮਾ ਹੋਵੇਗੀ, ਉਹ ਖੁਸ਼ ਹੋਵੇਗੀ।