Breaking News
Home / ਭਾਰਤ / ਨੋਟਬੰਦੀ ਅਤੇ ਜੀਐਸਟੀ ਨੇ ਵਪਾਰ ਦੇ ਰਾਹ ‘ਚ ਬੀਜੇ ਕੰਡੇ : ਰਾਹੁਲ ਗਾਂਧੀ

ਨੋਟਬੰਦੀ ਅਤੇ ਜੀਐਸਟੀ ਨੇ ਵਪਾਰ ਦੇ ਰਾਹ ‘ਚ ਬੀਜੇ ਕੰਡੇ : ਰਾਹੁਲ ਗਾਂਧੀ

ਕਿਹਾ, ਭਾਰਤ ਵਿਚ ਵਪਾਰ ਕਰਨ ‘ਚ ਕੋਈ ਸੌਖ ਨਹੀਂ
ਜੰਬੂਸਰ (ਗੁਜਰਾਤ)/ਬਿਊਰੋ ਨਿਊਜ਼
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐੱਸਟੀ ਨੇ ਵਪਾਰ ਕਰਨ ਦੇ ਰਾਹ ਵਿੱਚ ਕੰਡੇ ਬੀਜ ਦਿੱਤੇ ਹਨ। ਉਹ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਜਿਸ ਮੁਤਾਬਕ ਭਾਰਤ ਵਿਚ ਵਪਾਰ ਕਰਨ ਦੀ ਸੌਖ ਸਬੰਧੀ ਰੈਂਕਿੰਗ ਵਿੱਚ 30 ਅੰਕਾਂ ਤੱਕ ਸੁਧਾਰ ਆਇਆ ਹੈ, ਉਤੇ ਟਿੱਪਣੀ ਕਰ ਰਹੇ ਸਨ।
ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਨਿਸ਼ਾਨਾ ਸਾਧਦਿਆਂ ਗਾਂਧੀ ਨੇ ਕਿਹਾ, ”ਸਾਰਾ ਮੁਲਕ ਇਹ ਗੱਲ ਚੀਕ ਕੇ ਆਖੇਗਾ ਕਿ ਭਾਰਤ ਵਿੱਚ ਵਪਾਰ ਕਰਨ ਵਿਚ ਕੋਈ ਸੌਖ ਨਹੀਂ ਹੈ।”
ਆਪਣੀ ਚੋਣ ਮੁਹਿੰਮ ਜਾਰੀ ਰੱਖਦਿਆਂ ਉਨ੍ਹਾਂ ਇੱਕ ਜਨਤਕ ਰੈਲੀ ਮੌਕੇ ਕਿਹਾ, ਅਰੁਣ ਜੇਤਲੀ ਜੀ ਨੇ ਕਿਹਾ ਸੀ ਕਿ ਕਿਸੇ ਵਿਦੇਸ਼ੀ ਸੰਸਥਾ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਭਾਰਤ ਨੇ ਵਪਾਰ ਕਰਨ ਦੀ ਸੌਖ ਵਿਚ ਕਾਫ਼ੀ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਤਲੀ ਆਪਣੇ ਦਫ਼ਤਰ ਵਿੱਚ ਬੈਠਕੇ ਵਿਦੇਸ਼ੀਆਂ ਦੀ ਗੱਲ ‘ਤੇ ਯਕੀਨ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਛੋਟੇ ਅਤੇ ਮੱਧਵਰਗੀ ਵਪਾਰੀਆਂ ਨਾਲ ਪੰਜ ਤੋਂ ਦਸ ਮਿੰਟ ਤਕ ઠਮੁਲਾਕਾਤ ਕਰਨੀ ਚਾਹੀਦੀ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਕੀ ਵਪਾਰ ਕਰਨ ਦੀ ਸੌਖ ਵਿਚ ਸੁਧਾਰ ਹੋਇਆ ਹੈ? ਇਸ ਤੋਂ ਪਹਿਲਾਂ, ਰਾਹੁਲ ਗਾਂਧੀ ਨੇ ਹਿੰਦੀ ਵਿਚ ਟਵੀਟ ਕਰਦਿਆਂ ਸ਼ਾਇਰ ਗਾਲਿਬ ਦੇ ਇੱਕ ਮਕਬੂਲ ਸ਼ੇਅਰ ਦੇ ਹਵਾਲੇ ਨਾਲ ਕਿਹਾ ਕਿ ਜੇਤਲੀ ਖ਼ੁਦ ਨੂੰ ਭਰਮ ਵਿਚ ਰੱਖ ਰਹੇ ਹਨ। ਉਨ੍ਹਾਂ ਟਵੀਟ ਕੀਤਾ, ”ਸਬਕੋ ਮਾਲੂਮ ਹੈ ‘ਈਜ਼ ਆਫ਼ ਡੂਇੰਗ ਬਿਜ਼ਨਸ’ ਕੀ ਹਕੀਕਤ, ਲੇਕਿਨ ਖ਼ੁਦ ਕੋ ਖ਼ੁਸ਼ ਰਖਨੇ ਕੇ ਲੀਏ ‘ਡਾ. ਜੇਤਲੀ’ ਯੇ ਖਿਆਲ ਅੱਛਾ ਹੈ।” ਵਿਸ਼ਵ ਬੈਂਕ ਦੀ ਰਿਪੋਰਟ ਜਨਤਕ ਹੋਣ ਤੋਂ ਤੁਰੰਤ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੇਤਲੀ ਨੇ ਕਿਹਾ ਸੀ ਕਿ ਢਾਂਚਾਗਤ ਸੁਧਾਰਾਂ ਲਈ ਜਾਣਿਆ ਜਾਣ ਵਾਲਾ ਭਾਰਤ ਇਕੱਲਾ ਹੀ ਅਜਿਹਾ ਮੁਲਕ ਹੈ।”

 

 

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …