ਅਮਰੀਕੀ ਖੋਜੀਆਂ ਦੀ ਟੀਮ ਨੇ ਕੀਤਾ ਖੁਲਾਸਾ
ਵਾਸ਼ਿੰਗਟਨ : ਭਾਰਤੀ-ਅਮਰੀਕੀ ਖੋਜੀ ਦਲ ਨੇ ਕਿਹਾ ਹੈ ਕਿ ਇਤਿਹਾਸਕ ਤਾਜ ਮੱਹਲ ਕੋਲ ਸ਼ਹਿਰ ਦਾ ਕੂੜਾ ਸਾੜਨ ਨਾਲ ਇਹ ਵਿਸ਼ਵ ਧਰੋਹਰ ਬਦਰੰਗ ਹੋ ਰਹੀ ਹੈ। ਇਸ ਖੋਜ ਵਿੱਚ ਤਾਜ ਮਹਿਲ ਤੇ ਇਸ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਸਿਹਤ ਉਪਰ ਪਾਥੀਆਂ ਜਲਾਉਣ ਤੇ ਕੂੜਾ ਸਾੜਨ ਦੇ ਅਸਰ ਦੀ ਤੁਲਨਾ ਕੀਤੀ ਗਈ। ਮਿਨੀਸੋਟਾ ਯੂਨੀਵਰਸਿਟੀ ਦੇ ਅਜੈ ਨਾਗਪੁਰੇ ਅਤੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਰਾਜ ਲਾਲ ਸਣੇ ਖੋਜੀਆਂ ਨੇ ਵਿਗਿਆਨਕ ਸਬੂਤ ਦਿੱਤੇ ਹਨ ਕਿ ਕੂੜੇ ਨੂੰ ਸਾੜਨ ਦਾ ਅਸਰ ਤਾਜ ਮਹਿਲ ਉਪਰ ਪੈ ਰਿਹਾ ਹੈ। ਵਿਗਿਆਨੀਆਂ ਨੇ ਦੇਖਿਆ ਕਿ ਖੁੱਲ੍ਹੇ ਵਿੱਚ ਕੂੜਾ ਸਾੜਨ ਨਾਲ ਹਵਾ ਪ੍ਰਦੂਸ਼ਨ ਤਾਜ ਮੱਹਲ ਦੀ ਸਤਹਿ ਉਪਰ ਜਮ੍ਹਾਂ ਹੁੰਦਾ ਹੈ।
ਖੋਜੀ ਜਾਰਜੀਆ ਦੇ ਏ. ਰੱਸਲ ਨੇ ਕਿਹਾ ਕਿ ਸ਼ੁਰੂਆਤੀ ਖੋਜ ਵਿੱਚ ਦੇਖਿਆ ਗਿਆ ਕਿ ਕੂੜਾ ਸਾੜਨ ਉਪਰ ਪੂਰੀ ਪਾਬੰਦੀ ਲੱਗਣਾ ਅਸਰਦਾਰ ਨਹੀਂ ਹੈ ਕਿਉਂਕਿ ਹੋ ਸਕਦਾ ਹੈ ਕਿ ਲੋਕਾਂ ਕੋਲ ਕੋਈ ਹੋਰ ਰਾਹ ਨਹੀਂ ਹੈ। ਇਸ ਲਈ ਕੂੜਾ ਚੁੱਕਣ ਦੇ ਨਾਲ ਗੰਦਗੀ ਵਾਲੇ ਖੇਤਰਾਂ ਵਿੱਚ ਸੇਵਾਵਾਂ ਦੇਣ ਦੇ ਨਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ। ਵਿਸ਼ਲੇਸ਼ਣ ਵਿੱਚ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਅਮੀਰ, ਗਰੀਬ ਤੇ ਦਰਮਿਆਨੀ ਆਮਦਨ ਵਾਲੇ ਲੋਕਾਂ ਦੇ ਖੇਤਰਾਂ ਕੋਲ ਕੂੜਾ ਸਾੜਨ ਤੇ ਕਾਰਬਨ ਪੈਦਾਵਾਰ ਉਪਰ ਗੌਰ ਕੀਤਾ ਗਿਆ। ਆਈਆਈਟੀ ਕਾਨਪੁਰ ਦੇ ਸਚਿਦਾਨੰਦ ਤ੍ਰਿਪਾਠੀ ਤੇ ਮਿਨੀਸੋਟਾ ਦੇ ਅਨੂ ਰਾਮਾਸਵਾਮੀ ਨੇ ਕਿਹਾ ਕਿ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਨ ਸਿਹਤ ਸਬੰਧੀ ਚਿੰਤਾ ਪੈਦਾ ਕਰਨ ਵਾਲਾ ਹੈ, ਹਵਾ ਦੇ ਮਿਆਰ ਵਿੱਚ ਗਿਰਾਵਟ ਤੇ ਪ੍ਰਾਚੀਨ ਇਮਾਰਤਾਂ ਦੇ ਬਦਰੰਗ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ।
ਉਨ੍ਹਾਂ ਰਸਾਲੇ ਐਨਵਾਇਰਨਮੈਂਟ ਰਿਸਰਚ ਲੈਟਰਜ਼ ਵਿੱਚ ਕਿਹਾ ਕਿ ਆਗਰਾ ਵਿੱਚ ਅਧਿਕਾਰੀਆਂ ਨੇ ਤਾਜ ਮਹਿਲ ਵਿੱਚ ਸਥਾਨਕ ਹਵਾ ਪ੍ਰਦੂਸ਼ਣ ਦੇ ਅਸਰ ਉਪਰ ਕਾਬੂ ਪਾਉਣ ਲਈ ਕਈ ਉਪਾਅ ਕੀਤੇ ਹਨ। ਇਸ ਤਹਿਤ ਤਾਜ ਮਹਿਲ ਕੰਪਲੈਕਸ ਦੇ ਨੇੜੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਪਾਥੀਆਂ ਦੀ ਵਰਤੋਂ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੈਕਟਰੀਆਂ ਉਪਰ ਪ੍ਰਦੂਸ਼ਣ ਰੋਕੂ ਉਪਾਅ ਸਖ਼ਤੀ ਨਾਲ ਲਾਗੂ ਕੀਤੇ ਗਏ ਹਨ। ઠ
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …