16.3 C
Toronto
Sunday, October 18, 2026
spot_img
Homeਭਾਰਤਚਕੂਲਾ 'ਚ ਇੱਕੋ ਪਰਿਵਾਰ ਦੇ 7 ਮੈਂਬਰ ਕਰੋਨਾ ਤੋਂ ਪੀੜਤ

ਚਕੂਲਾ ‘ਚ ਇੱਕੋ ਪਰਿਵਾਰ ਦੇ 7 ਮੈਂਬਰ ਕਰੋਨਾ ਤੋਂ ਪੀੜਤ

ਚਕੂਲਾ ‘ਚ ਇੱਕੋ ਪਰਿਵਾਰ ਦੇ 7 ਮੈਂਬਰ ਕਰੋਨਾ ਤੋਂ ਪੀੜਤ ਪੰਚਕੂਲਾ/ਬਿਊਰੋ ਨਿਊਜ਼

ਪੰਚਕੂਲਾ ਦੇ ਸੈਕਟਰ 15 ‘ਚ ਅੱਜ ਇੱਕੋ ਪਰਿਵਾਰ ਦੇ ਸੱਤ ਮੈਂਬਰ ਕੋਰੋਨਾ-ਪਾਜ਼ਿਟਿਵ ਪਾਏ ਗਏ ਹਨ। ਲੰਘੇ ਕੱਲ੍ਹ ਇਸੇ ਪਰਿਵਾਰ ਦੀ ਸਿਰਫ਼ ਇੱਕ ਮਹਿਲਾ ਦੇ ਕਰੋਨਾ ਪਾਜ਼ਿਟਿਵ ਹੋਣ ਦੀ ਖ਼ਬਰ ਆਈ ਸੀ ਪ੍ਰਤੂ ਹੁਣ ਇਸ ਪਰਿਵਾਰ ਦੇ ਸਾਰੇ 8 ਮੈਂਬਰ ਕਰੋਨਾ ਵਾਇਰਸ ਤੋਂ ਪੀੜਤ ਹਨ। ਇਸ ਪਰਿਵਾਰ ਦੇ 8 ਮੈਂਬਰਾਂ ਦੇ ਕਰੋਨਾ ਤੋਂ ਪੀੜਤ ਹੋਣ ਤੋਂ ਬਾਅਦ ਪੰਚਕੂਲਾ ਜ਼ਿਲ੍ਹੇ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਦੂਜੇ ਪਾਸੇ ਪੂਰੇ ਹਰਿਆਣਾ ਰਾਜ ਵਿਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 200 ਹੋ ਗਈ ਹੈ ਜਦਕਿ ਹਰਿਆਣਾ ਦੇ 48 ਵਿਅਕਤੀ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਹੋ ਗਏ ਹਨ।

RELATED ARTICLES
POPULAR POSTS